ਅਗਲੇ ਸਾਲ ਦੇ ਸਾਰੇ ਕੱਪ ਆਪਣੇ ਕਲੱਬ ਦੇ ਹਿੱਸੇ ਆਉਣੇ ਚਾਹੀਦੇ ਨੇ : ਡਾਕਟਰ ਬੰਗਾ

0
268
Nav Bhart Club Hong Kong Annual Dinner 2023

ਹਾਂਗਕਾਂਗ (ਢੁੱਡੀਕੇ ): ਪਿਛਲੇ ਦਿਨੀ ਨਵ ਭਾਰਤ ਕਲੱਬ ਨੇ ਆਪਣਾ ਸਲਾਨਾ ਰਾਤਰੀ ਭੋਜਨ ਦਾ ਸਮਾਗਮ ਕੀਤਾ, ਕਲੱਬ ਦੇ ਸਾਰੇ ਹਾਕੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਕਲੱਬ ਦੇ ਪ੍ਰਧਾਨ ਅਮਰਜੀਤ ਖੋਸਾ ਨੇ ਕਲੱਬ ਦੀਆਂ ਪ੍ਰਾਪਤੀਆਂ ਤੇ ਜਿਕਰ ਕੀਤਾ ਤੇ ਨਾਲ ਗੁਰਮੀਤ ਸਿੰਘ ਗੁਰੂ ਜੀ ਤਰੀਫ ਕਰਦਿਆਂ ਕਿਹਾ, ਕਿ ਇਹ ਸਾਡੇ ਕਲੱਬ ਦੇ ਥੰਮ ਨੇ, ਤੇ ਹੁਣ ਤੱਕ ਦੀਆਂ ਕਲੱਬ ਦੀਆਂ ਪ੍ਰਾਪਤੀਆਂ ਚ ਇਹਨਾਂ ਦਾ ਵੱਡਾ ਯੋਗਦਾਨ ਰਿਹਾ। ਕਲੱਬ ਦੇ ਪੈਟਰਨ ਡਾਕਟਰ ਹੈਰੀ ਬੰਗਾ ਨੇ ਬੋਲਦਿਆਂ ਤੇ ਸਾਰੇ ਹਾਕੀ ਖਿਡਾਰੀਆਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਸਾਰੇ ਹਾਕੀ ਦੇ ਕੱਪ ਨਵ ਭਾਰਤ ਕਲੱਬ ਦੇ ਹਿੱਸੇ ਆਉਣੇ ਚਾਹੀਦੇ ਨੇ। ਇਸ ਰਾਤਰੀ ਭੋਜਨ ਚ ਡਾਕਟਰ ਹੈਰੀ ਬੰਗਾ ਵੱਲੋਂ ਮਿਸਟਰ ਕਿਸ਼ੋਰ ਰਾਜਵੰਸ਼ੀ ਮਿਨਜਿੰਗ ਡਾਇਰੈਕਟਰ ਫਲੀਟ ਮੈਨਿੰਜਮੈਂਟ ਲਿਮਿਟਿਡ ਤੇ ਮਿਸਟਰ ਹਰਸ਼ ਚੰਨਾ ਡਾਇਰੈਕਟਰ ਕਾਰਾਵੇਲ ਗਰੁੱਪ ਨੂੰ ਕਲੱਬ ਦੀ ਜੀਵਨ ਮੈਂਬਰਸ਼ਿਪ ਦਿੱਤੀ ਗਈ। ਇਸ ਰਾਤਰੀ ਭੋਜਨ ਚ ਨਵ ਭਾਰਤ ਦੀ ਸਾਰੀ ਕਮੇਟੀ ਦੇ ਮੈਂਬਰ, ਹਾਕੀ ਖਿਡਾਰੀ, ਇਸ ਕਲੱਬ ਦੇ ਸਮਾਗਮ ਚ ਸੁਰਿੰਦਰ ਢਿੱਲਣ, ਕੁਲਦੀਪ ਬੁੱਟਰ, ਅਰਸ਼ਿੰਦਰ ਗਰੇਵਾਲ, ਦੀਪ ਗਿੱਲ, ਡਾਕਟਰ ਪ੍ਰਦੀਪ ਤੇ ਵੱਖ ਵੱਖ ਕਲੱਬਾਂ ਦੇ ਨੁਮਾਇੰਦੇ ਬਾਈ ਜਸਵੀਰ ਮੋਗਾ, ਹਾਂਗਕਾਂਗ ਦੇ ਉਭਰਦੇ ਗਾਇਕ ਗੁਰਦੀਪ ਸਵੱਦੀ ਤੇ ਹੋਰ ਹਾਂਗਕਾਂਗ ਦੀਆਂ ਖਾਸ ਸ਼ਖਸੀਅਤਾਂ ਦੀ ਸ਼ਮੂਲੀਅਤ ਸੀ, ਯਾਦ ਰਹੇ ਇਹ ਕਲੱਬ ਹਾਂਗਕਾਂਗ ਦਾ ਸਭ ਤੋਂ ਪੁਰਾਣਾ ਕਲੱਬ ਹੈ। ਸਟੇਜ ਦੀ ਕਾਰਵਾਈ ਕਮੇਟੀ ਮੈਂਬਰ ਨਵਤੇਜ ਅਟਵਾਲ ਨੇ ਬਾਖੂਬੀ ਨਿਭਾਈ।