ਹਾਂਗਕਾਂਗ ਦੀਆਂ ਸੰਗਤਾਂ ਵਲੋਂ 25 ਆਕਸੀਜਨ ਕੰਸਨਟ੍ਰੇਟਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੇ

0
545

ਹਾਂਗਕਾਂਗ (ਜੰਗ ਬਹਾਦਰ ਸਿੰਘ)-ਭਾਰਤ ਵਿਚ ਕੋਵਿਡ-19 ਦੀ ਮਹਾਂਮਾਰੀ ਦੇ ਪ੍ਰਕੋਪ ਦੇ ਚਲਦਿਆਂ ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਅਗਵਾਈ ਵਿਚ 25 ਆਕਸੀਜਨ ਕੰਸਨਟ੍ਰੇਟਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੇ ਗਏ ਹਨ | ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਵਲੋਂ ਭਾਰਤ ਵਿਚ ਮਹਾਂਮਾਰੀ ਦੇ ਭਿਅੰਕਰ ਪ੍ਰਕੋਪ ਦੇ ਚਲਦਿਆਂ ਸੰਗਤਾਂ ਨੂੰ ਆਕਸੀਜਨ ਦੀ ਘਾਟ ਕਾਰਨ ਪੈਦਾ ਹੋਏ ਸੰਕਟ ਵਿਚ ਮਨੁੱਖਤਾ ਦੀ ਮਦਦ ਦੀ ਅਪੀਲ ਕੀਤੀ ਗਈ ਸੀ | ਇਸ ‘ਤੇ ਹਾਂਗਕਾਂਗ ਦੀਆਂ ਸੰਗਤਾਂ ਵਲੋਂ 8 ਲੀਟਰ ਸਮਰੱਥਾ ਦੇ 15 ਆਕਸੀਜਨ ਕੰਸਨਟ੍ਰੇਟਰ ਪਹਿਲਾਂ ਭੇਜੇ ਜਾ ਚੁੱਕੇ ਹਨ ਅਤੇ 10 ਲੀਟਰ ਸਮਰੱਥਾ ਦੇ 10 ਆਕਸੀਜਨ ਕੰਸਨਟ੍ਰੇਟਰ ਅੱਜ ਹਾਂਗਕਾਂਗ ਤੋਂ ਰਵਾਨਾ ਕੀਤੇ ਗਏ ਹਨ |