ਗੁਰਦੁਆਰਾ ਖ਼ਾਲਸਾ ਦੀਵਾਨ (ਹਾਂਗਕਾਂਗ) ਦੀ ਨਵੀਂ ਪ੍ਰਬੰਧਕ ਕਮੇਟੀ ਨਿਯੁਕਤ

0
919

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਇਕਲੌਤੇ ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਪਰਚੀ ਸਿਸਟਮ ਰਾਹੀਂ ਅੱਜ ਦੇ ਸਾਲਾਨਾ ਜਨਰਲ ਇਜਲਾਸ ਵਿਚ ਕੀਤੀ ਗਈ ਜਿਸ ਵਿਚ ਬਤੌਰ ਪ੍ਰਧਾਨ ਭਗਤ ਸਿੰਘ ਫੁੱਲ, ਸਕੱਤਰ ਜਗਰੂਪ ਸਿੰਘ ‘ਸੰਗਤਪੁਰਾ’, ਮੀਤ ਪ੍ਰਧਾਨ ਅਮਰੀਕ ਸਿੰਘ ਕਲਿਆਣਪੁਰ,ਖ਼ਜ਼ਾਨਚੀ ਮਨਜਿੰਦਰ ਸਿੰਘ ਭੱਠਲ ਭਾਈਕੇ, ਲੰਗਰ ਸਕੱਤਰ ਕੁਲਵੰਤ ਸਿੰਘ ਗੁਜਰਪੁਰਾ, 2 ਆਡੀਟਰ ਊਧਮ ਸਿੰਘ ਸੁਰ ਸਿੰਘ ਅਤੇ ਕੁਲਦੀਪ ਸਿੰਘ ਮਾਲੂਵਾਲ, ਲਾਇਬ੍ਰੇਰੀਅਨ ਅਰਵਿੰਦਰ ਸਿੰਘ ਤੁੜ, 5 ਮੈਂਬਰਾਂ ਪ੍ਰੇਮ ਸਿੰਘ ਬਿਹਾਰੀਪੁਰ, ਜਸਵੰਤ ਸਿੰਘ ਸੇਖਾ, ਗੁਰਪਾਲ ਸਿੰਘ ਸੋਢੀਵਾਲ, ਸੁਖਦੇਵ ਸਿੰਘ ਮਲਮੋਹਰੀ ਅਤੇ ਫ਼ਤਹਿਜੀਤ ਸਿੰਘ ਧਾਲੀਵਾਲ ਦੀ ਨਿਯੁਕਤੀ ਕੀਤੀ ਗਈ | ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਦਲਜੀਤ ਸਿੰਘ ਵਲੋਂ ਨਵੀਂ ਪ੍ਰਬੰਧਕ ਕਮੇਟੀ ਨੂੰ ਖ਼ਾਲਸਾ ਦੀਵਾਨ ਦੇ ਸੰਵਿਧਾਨ ਮੁਤਾਬਿਕ ਕਾਰਜ ਕਰਨ ਦੀ ਸਹੁੰ ਚੁਕਾਈ ਗਈ |