ਭਾਰਤ ‘ਚ ਤੇਜ਼ੀ ਨਾਲ ਕੋਰੋਨਾ ਫੈਲਣ ਦਾ ਕਾਰਨ ਧਾਰਮਿਕ ਤੇ ਰਾਜਨੀਤਿਕ ਇਕੱਠ -ਵਿਸ਼ਵ ਸਿਹਤ ਸੰਗਠਨ

0
317

ਸੰਯੁਕਤ ਰਾਸ਼ਟਰ (ਏਜੰਸੀ)-ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਭਾਰਤ ਦੀ ਮੌਜੂਦਾ ਕੋਰੋਨਾ ਸਥਿਤੀ ਦੇ ਮੁਲਾਂਕਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਥੇ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਪ੍ਰਮੁੱਖ ਕਾਰਨਾਂ ‘ਚੋਂ ਹਾਲ ਹੀ ‘ਚ ਕਰਵਾਏ ਗਏ ਕਈ ਧਾਰਮਿਕ ਤੇ ਰਾਜਨੀਤਿਕ ਇਕੱਠ ਵੀ ਜ਼ਿੰਮੇਵਾਰ ਹਨ | ਸੰਗਠਨ ਨੇ ਕੋਵਿਡ-19 ਸਬੰਧੀ ਆਪਣੀ ਹਫ਼ਤਾਵਾਰੀ ਸਮੀਖਿਆ ‘ਚ ਕਿਹਾ ਕਿ ਭਾਰਤ ‘ਚ ਕੋਰੋਨਾ ਦਾ ਬੀ.1.167 ਰੂਪ ਪਹਿਲੀ ਵਾਰ ਅਕਤੂਬਰ 2020 ‘ਚ ਮਿਲਿਆ ਸੀ, ਜੋ ਕਿ ਤੇਜ਼ੀ ਨਾਲ ਫੈਲਦਾ ਹੈ | ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਭਾਰਤ ‘ਚ ਕੋਰੋਨਾ ਦੀ ਦੂਜੀ ਲਹਿਰ ਦੇ ਸੁਨਾਮੀ ਬਣਨ ‘ਚ ਜਿਥੇ ਬੀ.1.167 ਵੀ ਜ਼ਿੰਮੇਵਾਰ ਹੈ, ਉਥੇ ਸਰਕਾਰ ਤੇ ਲੋਕਾਂ ਵਲੋਂ ਕੋਰੋਨਾ ਨਿਯਮਾਂ ਨੂੰ ਗੰਭੀਰਤਾ ਨਾਲ ਨਾ ਲੈਣਾ ਤੇ ਸੱਤਾਧਾਰੀ ਪਾਰਟੀ ਵਲੋਂ ਕੋਰੋਨਾ ਖ਼ਿਲਾਫ਼ ਜੰਗ ਜਿੱਤ ਲੈਣ ਦਾ ਸਮੇਂ ਤੋਂ ਪਹਿਲਾਂ ਐਲਾਨ ਕਰਨ ਨਾਲ ਵੀ ਲੋਕਾਂ ‘ਚ ਗਲਤ ਸੰਦੇਸ਼ ਗਿਆ ਤੇ ਸਥਿਤੀ ਹੌਲੀ-ਹੌਲੀ ਵਿਸਫੋਟਕ ਬਣ ਗਈ |