ਕਰੋਨਾ ਕੇਸਾਂ ਵਿੱਚ ਕਮੀ, ਪਰ ਪਾਬੰਦੀ ਵਿੱਚ ਨਰਮੀ ਨਹੀਂ

0
509

ਹਾਂਗਕਾਂਗ(ਪਚਬ): ਹਾਂਗਕਾਂਗ ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆ ਦੌਰਾਨ ਕੁਲ 44 ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ ਜਿਨਾਂ ਵਿਚ 13 ਕੇਸ ਬਾਹਰ ਤੋ ਆਉਣ ਵਾਲੇ ਲੋਕਾਂ ਦੇ ਹਨ॥ ਇਨਾਂ 13 ਵਿਚੋਂ 8 ਉਹ ਵਿਅਕਤੀ ਹਨ ਜੋ ਕਿ ਪਿਛਲੇ ਦਿਨੀ ਭਾਰਤ ਤੋ ਆਏ ਹਨ। ਇਸ ਤਰਾਂ ਹਾਂਗਕਾਂਗ ਵਿਚ ਕਰੋਨਾ ਕੇਸਾਂ ਦੀ ਕੁੱਲ ਗਿਣਤੀ 4524 ਹੋ ਗਈ ਹੈ ਜਿਨਾਂ ਵਿਚੋ 3599 ਵਿਅਕਤੀ ਠੀਕ ਹੋ ਚੁੱਕੇ ਹਨ। ਮਰਨ ਵਾਲਿਆ ਦੀ ਗਿਣਤੀ 69 ਹੈ।
ਹਾਂਗਕਾਂਗ ਸਰਕਾਰ ਨੇ ਕਰੋਨਾ ਰੋਕਣ ਲਈ ਜੋ ਪਾਬੰਦੀਆਂ ਲਗਾਈਆਂ ਹਨ, ਉਨਾਂ ਨੂੰ 25 ਅਗਸਤ ਤੱਕ ਵਧਾ ਦਿੱਤਾ ਗਿਆ ਹੈ। ਇਸ ਦਾ ਭਾਵ ਇਹ ਹੈ ਕਿ ਰੈਸਟੋਰੈਟ ਵਿਚ ਸ਼ਾਮ 6 ਤੋਂ ਸਵੇਰੇ 5 ਵਜੇ ਤੱਕ ਖਾਣਾ ਨਹੀ ਪਰੋਸਿਆ ਜਾ ਸਕੇਗਾ ਅਤੇ 2 ਤੋ ਵੱਧ ਵਿਅਕਤੀਆਂ ਦੇ ਇਕੱਠ ਤੇ ਪਾਬੰਦੀ ਜਾਰੀ ਰਹੇਗੀ।ਇਸ ਤੋਂ ਇਲਾਵਾ ਕੁਝ ਹੋਰ ਵਿਉਪਾਰਕ ਕੰਮਾਂ ਤੇ ਲੱਗੀ ਪਾਬੰਦੀ ਜਾਰੀ ਰਹੇਗੀ।