ਹਾਂਗਕਾਂਗ ‘ਚ ਘੱਟ ਗਿਣਤੀ ਭਾਈਚਾਰਿਆਂ ਨੂੰ ਵਿੱਦਿਅਕ ਖ਼ੇਤਰ ‘ਚ ਆ ਰਹੀਆਂ ਮੁਸ਼ਕਿਲਾਂ ਨੂੰ ਦਰਸਾਉਂਦੀ ਰਿਪੋਰਟ ‘ਕਲੋਜ਼ਿੰਗ ਦਾ ਗੈਪ’ ਜਾਰੀ

0
504

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਇਕੁਅਲ ਅਪਰਚਿਉਨਿਟੀ ਕਮਿਸ਼ਨ ਵਲੋਂ ਵਾਂਗ ਚੁੱਕ ਹਾਂਗ ਵਿਚਲੇ ਦਫਤਰ ਵਿਚ ਕੀਤੀ ਪ੍ਰੈੱਸ ਵਾਰਤਾ ਦੌਰਾਨ ਹਾਂਗਕਾਂਗ ਵਸਦੇ ਘੱਟ ਗਿਣਤੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਚੀਨੀ ਭਾਸ਼ਾ ਅਤੇ ਹੋਰ ਵਿੱਦਿਅਕ ਖੇਤਰਾਂ ‘ਚ ਆ ਰਹੀਆਂ ਮੁਸ਼ਕਿਲਾਂ ਨਾਲ ਸਬੰਧਿਤ 14 ਸਮਾਜਿਕ ਸ਼ਖਸੀਅਤਾਂ ਵਲੋਂ ਤਿਆਰ ਕੀਤੀ ਰਿਪੋਰਟ ‘ਕਲੋਜ਼ਿੰਗ ਦਾ ਗੈਪ’ ਜਾਰੀ ਕੀਤੀ ਗਈ | ਇਸ ਮੌਕੇ ਘੱਟ ਗਿਣਤੀ ਭਾਈਚਾਰੇ ਦੇ ਮਾਪਿਆਂ ਵਲੋਂ ਅਧਿਆਪਕ ਅਤੇ ਸਮਾਜ ਸੇਵੀ ਹਰਦੀਪ ਕੌਰ, ਡਾ: ਰਿਜ਼ਵਾਨ-ਉਲ੍ਹਾ, ਚੂ ਮਨ ਕਿੰਗ ਚੇਅਰਪਰਸਨ ਈ. ਓ. ਸੀ., ਡਾ: ਫੈਰਿਕ ਚੂ ਅਤੇ ਰੇਮੰਡ ਹੋ ਸੀਨੀਅਰ ਈ. ਓ. ਆਫੀਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਰਿਪੋਰਟ ਘੱਟ ਗਿਣਤੀ ਭਾਈਚਾਰੇ ਨੂੰ ਮਦਦ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ, ਸਬੰਧਿਤ ਟੀਚਰਾਂ ਦੀ ਮੁਹਾਰਤ, ਵਿਦਿਆਰਥੀ, ਮਾਪੇ ਅਤੇ ਮਾਹਿਰਾਂ ਨਾਲ ਕੀਤੀ ਗੱਲਬਾਤ ਅਤੇ ਅਪਣਾਈ ਜਾ ਰਹੀ ਸਿੱਖਿਆ ਨੀਤੀ ਦੀ ਪੜਚੋਲ ‘ਤੇ ਆਧਾਰਿਤ ਹੈ | ਇਸ ਰਿਪੋਰਟ ਰਾਹੀਂ ਸਿੱਖਿਆ ਵਿਭਾਗ ਹਾਂਗਕਾਂਗ ਨੂੰ ਘੱਟ ਗਿਣਤੀ ਭਾਈਚਾਰੇ ਦੀਆਂ ਮੂਲ ਸਮੱਸਿਆਵਾਂ ਤੋਂ ਜਾਣੂ ਹੋਣ ਦੇ ਨਾਲ ਦਿੱਤੇ ਗਏ ਸੁਝਾਵਾਂ ਨਾਲ ਬਿਹਤਰ ਸਿੱਖਿਆ ਸਹੂਲਤਾਂ ਵਿਚ ਸੋਧ ਕਰਨ ਵਿਚ ਮਦਦ ਮਿਲੇਗੀ |