ਬਾਬਾ ਵਿਸਾਖਾ ਸਿੰਘ ਦੀ ਯਾਦ ‘ਚ ਸਮਾਗਮ

0
343

ਹਾਂਗਕਾਂਗ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਦਦੇਹਰ ਸਾਹਿਬ ਨਾਲ ਸੰਬੰਧਿਤ ਸੰਗਤਾਂ ਵਲੋਂ ਮਹਾਨ ਘੁਲਾਟੀਏ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਬਾਬਾ ਵਿਸਾਖਾ ਸਿੰਘ ਦੀ ਬਰਸੀ ਨੂੰ ਸਮਰਪਿਤ ਯਾਦਗਾਰੀ ਸਮਾਗਮ ਕਰਵਾਇਆ ਗਿਆ | ਹੈੱਡ ਗ੍ਰੰਥੀ ਗਿਆਨੀ ਦਲਜੀਤ ਸਿੰਘ ਨੇ ਬਾਬਾ ਵਿਸਾਖਾ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ | ਰਾਗੀ ਸਿੰਘਾਂ ਵਲੋਂ ਰਸਭਿੰਨਾ ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ | ਸੁਖਵਿੰਦਰ ਸਿੰਘ ਦਦੇਹਰ ਸਾਹਿਬ ਨੇ ਕਿਹਾ ਕਿ ਪਿੰਡ ਦਦੇਹਰ ਸਾਹਿਬ ਨਾਲ ਸੰਬੰਧਿਤ ਸੰਗਤਾਂ ਵਲੋਂ ਇਹ ਉਪਰਾਲਾ ਪਹਿਲੀ ਵਾਰ ਹੋਇਆ ਹੈ |