ਹਰਜਿੰਦਰ ਸਿੰਘ ਜੌੜੀਆਂ ਦਾ ਸਿਆਟਲ ਪਹੁੰਚਣ ‘ਤੇ ਸਵਾਗਤ

0
703

ਸਿਆਟਲ (ਗੁਰਚਰਨ ਸਿੰਘ ਢਿੱਲੋਂ)-ਹਾਂਗਕਾਂਗ ‘ਚ ਸਮਾਜ ਸੇਵੀ ਕਾਰਜਾਂ ‘ਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਹਰਜਿੰਦਰ ਸਿੰਘ ਜੌੜੀਆਂ ਦਾ ਸਿਆਟਲ ਪਹੁੰਚਣ ‘ਤੇ ਪੰਜਾਬੀ ਭਾਈਚਾਰੇ ਵਲੋਂ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸਵਾਗਤੀ ਭਾਸ਼ਣ ਵਿਚ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹਰਜਿੰਦਰ ਸਿੰਘ ਜੌੜੀਆਂ ਹਾਂਗਕਾਂਗ ਵਿਚ ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ ਅਤੇ ਪੰਜਾਬੀ ਭਾਈਚਾਰੇ ਦੀ ਅਗਵਾਈ ਕਰ ਰਹੇ ਹਨ | ਹਰਜਿੰਦਰ ਸਿੰਘ ਜੌੜੀਆਂ ਨੇ ਦੱਸਿਆ ਕਿ ਨਾਰਥ ਅਮਰੀਕਾ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਖ਼ੂਬ ਤਰੱਕੀ ਕੀਤੀ ਹੈ ਅਤੇ ਆਪੋ-ਆਪਣੇ ਕਾਰੋਬਾਰਾਂ ਵਿਚ ਵਾਧਾ ਕੀਤਾ ਹੈ|

ਉਨ੍ਹਾਂ ਕਿਹਾ ਕਿ ਸਿਆਟਲ ਦੁਨੀਆ ਦਾ ਵਧੀਆ ਸ਼ਹਿਰ ਹੈ, ਜਿਥੇ ਸਾਫ਼-ਸੁਥਰਾ ਹਵਾ-ਪਾਣੀ ਤੇ ਹਰਿਆਵਲ ਭਰਿਆ ਸ਼ਹਿਰ ਹੈ, ਪੰਜਾਬੀ ਭਾਈਚਾਰੇ ਦੇ ਲੋਕ ਖੁਸ਼ਹਾਲ ਹਨ |