ਖ਼ਾਲਸਾ ਏਡ ਦੇ ਮੁਖੀ ਨੂੰ ਬ੍ਰਿਟਿਸ਼ ਪਾਰਲੀਮੈਂਟ ‘ਚ ਵੱਡਾ ਸਨਮਾਨ

0
124

ਲੰਡਨ : ਖ਼ਾਲਸਾ ਏਡ ਦੇ ਬਾਨੀ ਰਵਿੰਦਰ ਸਿੰਘ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਬ੍ਰਿਟਿਸ਼ ਪਾਰਲੀਮੈਂਟ ‘ਚ ‘ਪੰਜਾਬ ਸੁਸਾਇਟੀ ਆਫ ਬ੍ਰਿਟਿਸ਼’ ਵੱਲੋਂ ‘ਐਕਸੀਲੈਂਸ ਐਂਡ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਰਵਿੰਦਰ ਸਿੰਘ ਨੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੂੰ ਉਨ੍ਹਾਂ ਦੀ ਬਰਸੀ ਮੌਕੇ ਇਹ ਐਵਾਰਡ ਸਮਰਪਿਤ ਕੀਤਾ।

ਰਵਿੰਦਰ ਸਿੰਘ ਨੇ ਖ਼ਾਲਸਾ ਏਡ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦਾ ਸਿਹਰਾ ਪਟਿਆਲਾ ਤੋਂ ਖ਼ਾਲਸਾ ਏਡ ਦੇ ਡਾਇਰਕੈਟਰ ਅਮਰਪ੍ਰੀਤ ਸਿਰ ਬੰਨ੍ਹਿਆ। ਜ਼ਿਕਰਯੋਗ ਹੈ ਕਿ ਖਾਲਸਾ ਏਡ ਭਾਰਤ ਤੇ ਵਿਦੇਸ਼ਾਂ ‘ਚ ਕਈ ਮਹਿੰਮਾਂ ‘ਚ ਹਿੱਸਾ ਲੈ ਚੁੱਕੀ ਹੈ। ਇਰਾਕ ‘ਚ ਖ਼ਾਲਸਾ ਏਡ ਦੀਆਂ ਸਰਗਰਮੀਆਂ ਤੋਂ ਇਹ ਸੰਸਥਾ ਵਿਸ਼ਵ ਪੱਧਰ ‘ਤੇ ਸੁਰਖੀਆਂ ‘ਚ ਆਈ ਸੀ। ਇਸ ਸੰਸਥਾ ਨੇ ਇਰਾਕ ‘ਚ ਆਈਐਸ ਤੋਂ ਰਿਹਾਅ ਹੋਈਆਂ ਔਰਤਾਂ ਦੇ ਮੁੜ ਵਸੇਬੇ ਦੇ ਵੀ ਯਤਨ ਕੀਤੇ। ਸਾਲ 2014 ਤੋਂ ਇਹ ਸੰਸਥਾ ਯਹੂਦੀਆਂ ਤੇ ਸੀਰੀਅਨ ਸ਼ਰਨਾਰਥੀਆਂ ਲਈ ਕੰਮ ਕਰ ਰਹੀ ਹੈ।

ਹਾਲ ਹੀ ‘ਚ ਕੇਰਲਾ ‘ਚ ਹੜ੍ਹ ਪੀੜਤਾਂ ਲਈ ਵੀ ਇਹ ਸੰਸਥਾ ਰੱਬ ਬਣ ਬਹੁੜੀ ਸੀ। ਕੇਰਲਾ ‘ਚ ਲੋਕਾਂ ਲਈ ਖਾਲਸਾ ਏਡ ਵੱਲੋਂ ਭੋਜਨ ਦੇ ਨਾਲ-ਨਾਲ ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਗਈਆਂ ਸਨ।