ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਜੂਕੇਸ਼ਨਲ ਟਰੱਸਟ ਵਲੋਂ ਸਮਰ ਕੈਂਪ ਲਗਾਇਆ

0
690

ਹਾਂਗਕਾਂਗ (ਜੰਗ ਬਹਾਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਜੂਕੇਸ਼ਨਲ ਟਰੱਸਟ ਵਲੋਂ ਵੂ-ਕਾਈ-ਲਾ ਇਲਾਕੇ ‘ਚ ਹਾਂਗਕਾਂਗ ਵਿਚਲੇ ਸਿੱਖ ਸਮਾਜ ਦੇ ਬੱਚਿਆਂ ਨੂੰ ਗੁਰਮਤਿ ਵੱਲ ਪ੍ਰੇਰਿਤ ਕਰਨ ਦੇ ਮਕਸਦ ਦੇ ਤਹਿਤ ਸਮਰ ਕੈਂਪ ਲਗਾਇਆ ਗਿਆ ਜਿਸ ‘ਚ ਬੱਚਿਆਂ ਦੇ ਦਸਤਾਰ ਮੁਕਾਬਲੇ, ਪੇਂਟਿੰਗ ਮੁਕਾਬਲੇ ਅਤੇ ਧਾਰਮਿਕ ਕੁਇਜ਼ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਤੇ ਸ਼ਮੂਲੀਅਤ ਕਰਨ ਵਾਲੇ ਬੱਚਿਆਂ ਨੂੰ ਪਤਵੰਤਿਆਂ ਵਲੋਂ ਨਕਦ ਇਨਾਮ ਦੇ ਕੇ ਸਨਮਾਨਿਆ ਗਿਆ | ਇਸ ਤੋਂ ਇਲਾਵਾ ਬੱਚਿਆਂ ਦੇ ਮਨੋਰੰਜਨ ਲਈ ਇਨਡੋਰ ਅਤੇ ਆਊਟਡੋਰ ਖੇਡਾਂ ਦੇ ਪ੍ਰਬੰਧ ਕੀਤੇ ਗਏ ਜਿਸ ਵਿਚ ਬੱਚਿਆਂ ਵਲੋਂ ਤੈਰਾਕੀ, ਤੀਰਅੰਦਾਜ਼ੀ, ਟੇਬਲ ਟੈਨਿਸ ਅਤੇ ਪੂਲ ਟੇਬਲ ਸਮੇਤ ਬਹੁਤ ਸਾਰੀਆਂ ਖੇਡਾਂ ਦਾ ਅਨੰਦ ਮਾਣਿਆ ਗਿਆ | ਇਸ ਕੈਂਪ ‘ਚ ਟਰੱਸਟ ਨੂੰ ਪ੍ਰਮੁੱਖ ਸਹਿਯੋਗ ਦੇਣ ਵਾਲੇ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਪ੍ਰਬੰਧਕ ਸਾਹਿਬਾਨ ‘ਚ ਪ੍ਰਧਾਨ ਨਰਿੰਦਰ ਸਿੰਘ ਬ੍ਰਹਮਪੁਰਾ, ਕਨਵੀਨਰ ਬਿਲਡਿੰਗ ਕਮੇਟੀ ਗੁਰਦੇਵ ਸਿੰਘ ਗਾਲਬ, ਗੁਲਬੀਰ ਸਿੰਘ ਖ਼ਜ਼ਾਨਚੀ, ਮੁਖਤਾਰ ਸਿੰਘ ਚਾਹਲ, ਸ਼ਰਨਜੀਤ ਸਿੰਘ, ਤਰਲੋਕ ਸਿੰਘ ਪੱਟੀ, ਪ੍ਰੀਤ ਰਾਜ ਸਿੰਘ ਰੰਧਾਵਾ, ਊਧਮ ਸਿੰਘ, ਗੁਰਮੇਲ ਸਿੰਘ ਅਤੇ ਬਲਵਿੰਦਰ ਸਿੰਘ ਵਲੋਂ ਸ਼ਿਰਕਤ ਕੀਤੀ ਗਈ |