ਲੈਜ਼ੀਕੋ ਵਿਚ ਵਿਰੋਧੀਆਂ ਵੱਲੋਂ ਫਿਰ ਹੋ-ਹੱਲਾ

0
483

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਹਵਾਲਗੀ ਬਿੱਲ ਨੂੰ ਲੈ ਕੇ ਅੰਦੋਲਨ ਸਰਗਰਮ ਹੈ। ਹਾਂਗਕਾਂਗ ਵਿਚ ਲਗਾਤਾਰ ਦੂਜੇ ਦਿਨ ਵੀਰਵਾਰ ਨੂੰ ਲੈਜ਼ੀਕੋ ਦੀ ਬੈਠਕ ਮੁਲਤਵੀ ਕਰ ਦਿੱਤੀ ਗਈ। ਦੂਜੇ ਦਿਨ ਵੀ ਵਿਰੋਧੀ ਧਿਰ ਦੇ ਲੋਕਤੰਤਰ ਸਮਰਥਕ ਮੈਬਰਾਂ ਨੇ ਹੰਗਾਮਾ ਕੀਤਾ ਅਤੇ ਹਾਂਗਕਾਂਗ ਮੁੱਖੀ ਕੈਰੀ ਲੈਮ ਨੂੰ ਬੋਲਣ ਨਹੀਂ ਦਿੱਤਾ।

ਇਸ ਮਗਰੋਂ ਸੁਰੱਖਿਆ ਕਰਮੀਆਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਤੰਤਰ ਸਮਰਥਕ ਮੈਬਰਾਂ ਨੂੰ ਇਕ-ਇਕ ਕਰ ਕੇ ਘੜੀਸਦੇ ਹੋਏ ਬਾਹਰ ਕੱਢਿਆ।ਇਥੇ ਇਹ ਜਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਸੀ.ਈ.ਓ. ਕੈਰੀ ਲੈਮ ਨੂੰ ਸਾਲਾਨਾ ਭਾਸ਼ਣ ਪੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਇਸ ਮਗਰੋਂ ਲੈਮ ਨੇ ਸੁਰੱਖਿਅਤ ਸਥਾਨ ‘ਤੇ ਜਾ ਕੇ ਵੀਡੀਓ ਕਾਨਫ੍ਰੈਸਿੰਗ ਜ਼ਰੀਏ ਆਪਣਾ ਭਾਸ਼ਣ ਪੜ੍ਹਿਆ ਸੀ। ਸਾਲ 1948 ਦੇ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਲੈਜੀਕੋ ਵਿਚ ਕੋਈ ਨੇਤਾ ਸਾਲਾਨਾ ਭਾਸ਼ਣ ਨਹੀਂ ਦੇ ਸਕਿਆ ਸੀ।