ਆਗੂਆਂ ਦੀ ਸਿਆਣਪ ਕਾਰਨ ਘੱਟ ਗਿਣਤੀਆਂ ਪ੍ਰਤੀ ਨਫਰਤ ਫੈਲਾਉਣ ਦੀ ਸਿਆਸੀ ਸਾਜਿਸ਼ ਨਾਕਾਮ

0
897

-ਹਾਂਗਕਾਂਗ ਦੇ ਬਿਗੜੇ ਹਾਲਾਤਾਂ ਵਿੱਚ ਘੱਟ ਗਿਣਤੀਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ-
ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਹਵਾਲਗੀ ਬਿਲ ਦੇ ਵਿਰੋਧ ਵਿਚ ਚੱਲ ਰਹੇ ਅਦੋਲਨ ਦੌਰਾਨ ਘੱਟ-ਗਿਣਤੀ ਭਾਈਚਾਰੇ ਭਾਵੇ ਅਜੇ ਤੱਕ ਖੁੱਲ ਕੇ ਕਿਸੇ ਧਿਰ ਨਾਲ ਨਹੀ ਖੜੇ ਪਰ ਹੁਣ ਉਨਾਂ ਲਈ ਸੰਕਟ ਦੀ ਘੜ੍ਹੀ ਆ ਗਈ ਹੈ। ਅਸਲ ਵਿਚ ਪਿਛਲੇ ਦਿਨੀ ਜਿੰਮੀ ਸੁਮ ਤੇ ਮੋਕੁਕ ਵਿਚ ਹੋਏ ਹਮਲੇ ਵਿਚ ਦੱਖਣੀ ਏਸੀਆ ਖਿਤੇ ਨਾਲ ਜੁੜੇ ਲੋਕਾਂ ਦੇ ਸਾਹਮਣੇ ਆਉਣ ਤੋ ਬਆਦ ਹੁਣ ਉਨਾਂ ਲਈ ਅਜੀਬ ਉਲਝਣ ਵਾਲਾ ਮਹੌਲ ਬਣ ਗਿਆ ਹੈ। ਇਸ ਸਬੰਧੀ ਚਿੰਮ ਸਾ ਸੂਈ ਸਥਿਤ ਵੱਡੀ ਮਸਜਿਦ ਦੇ ਮੁੱਖ ਇਮਾਮ ਸਾਹਿਬ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਹਿੰਸਾ ਦੇ ਖਿਲਾਫ ਹਨ ਅਤੇ ਹਾਂਗਕਾਂਗ ਵਿਚ ਸ਼ਾਂਤੀ ਲਈ ਦੁਆ ਕਰਦੇ ਰਹਿਦੇ ਹਨ।

ਇਸ ਤੋ ਬਾਅਦ ਬੀਤੀ ਸ਼ਾਮ ਘੱਟ ਗਿਣਤੀ ਭਾਈ ਚਾਰੇ ਦੇ ਕੁਝ ਨੁਮਾਇਦੇ ਜਿਮੀ ਨੂੰ ਮਿਲਣ ਹਸਪਤਾਲ ਗਏ ਤੇ ਉਨਾਂ ਦੀ ਜਲਦੀ ਤੰਦਰੁਸਤੀ ਦੀਆਂ ਦੁਆਵਾਂ ਵੀ ਕੀਤੀਆਂ। ਇਸੇ ਦੌਰਾਨ ਚੁੰਗਕਿੰਗ ਮੈਨਸਿਨ ਦੀ ਮਨੇਜਮੈਂਟ ਨੇ 20 ਅਕਤੂਬਰ ਨੂੰ ਇਹ ਬਿਲਡਿੰਗ ਬੰਦ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਕਾਰਨ ਇਹ ਹੈ ਕਿ ਇਸ ਦਿਨ ਚਿਮ ਸਾ ਸੂਈ ਵਿਚ ਬਿਲ ਵਿਰਧੀ ਮਾਰਚ ਹੈ ਤੇ ਡਰ ਹੈ ਕਿ ਕਿਤੇ ਉਨਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ।ਯਾਦ ਰਹੇ ਜਿੰਮੀ ਉਸ ਗੁਰੱਪ ਦਾ ਮੁੱਖੀ ਹੈ ਜਿਸ ਨੇ ਹਾਂਗਕਾਂਗ ਵਿਚ ਵੱਡੀਆਂ ਰੈਲੀਆਂ ਕੀਤੀਆਂ ਜਿਨਾਂ ਵਿਚ ਲੱਖਾਂ ਲੋਕੀ ਸਾਮਲ ਹੋਏ ਸਨ।