ਲੈਜੀਕੋ ਨੇੜੈ ਕੱਲ ਹੋ ਸਕਦੀ ਹੈ ਅਵਾਜਾਈ ਵਿੱਚ ਰੁਕਾਵਟ

0
553

ਹਾਂਗਕਾਂਗ(ਪਚਬ): ਹਾਂਗਕਾਂਗ ਲੈਜੀਕੋ ਵੱਲੋਂ ਕੱਲ ਚੀਨੀ ਆਰਸ਼ਟਰੀ ਗੀਤ ਦੇ ਸਬੰਧ ਵਿਚ ਇੱਕ ਕਾਨੂੰਨ ਪਾਸ ਕੀਤਾ ਜਾਣਾ ਹੈ। ਇਸ ਦੇ ਵਿਰੋਧ ਵਿਚ ਕੁਝ ਲੋਕਾਂ ਨੇ ਲੈਜੀਕੋ ਦਾ ਘਿਰਾਓ ਕਰਨ ਦਾ ਸੱਦਾ ਆਨਲਾਈਨ ਦਿੱਤਾ ਹੋਇਆ ਹੈ। ਇਸ ਲਈ ਲੋਕਾਂ ਨੂੰ ਸਵੇਰੇ 7 ਵਜੇ ਤੋਂ ਹੀ ਲੈਜੀਕਪ ਨੇੜੈ ਇਕੱਠੇ ਹੋਣ ਲਈ ਕਿਹਾ ਗਿਆ। ਇਸ ਸਭ ਨੂੰ ਦੇਖਦੇ ਹੋਏ ਪੁਲੀਸ ਨੇ ਇਲਾਕੇ ਵਿਚ ਭਾਰੀ ਫੋਰਸ ਲਾਉਣੀ ਸੁਰੂ ਕਰ ਦਿਤੀ ਹੈ। ਇਸ ਕਈ ਕੁਝ ਸੜਕਾਂ ਬੀਤੇ ਕੱਲ ਤੋਂ ਹੀ ਬੰਦ ਹਨ। ਕੱਲ ਸਵੇਰੇ ਸਥਿਤੀ ਅਨੁਸਾਰ ਹੋਰ ਆਵਾਜਾਈ ਵੀ ਰੋਕੀ ਜਾ ਸਕਦੀ ਹੈ ਅਤੇ ਕਈ ਬੱਸ ਰੂਟਾਂ ਵਿਚ ਤਬਦੀਲੀ ਵੀ ਸੰਭਵ ਹੈ। ਇਸ ਲਈ ਹਾਂਗਕਾਂਗ ਆਈਲੈਡ ਤੇ ਸਵੇਰ ਵੇਲੇ ਆਉਣ ਵਾਲੇ ਲੋਕਾਂ ਨੂੰ ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਆਪਣੀ ਯਾਤਰਾ ਦੀ ਯੋਜਨਾ ਕਰਨੀ ਚਾਹੀਦੀ ਹੈ।