ਮੈਂ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ : ਸ੍ਰ. ਗਾਲਿਬ

0
572
21 ਜੁਲਾਈ ਹਾਂਗਕਾਂਗ (ਢੁੱਡੀਕੇ )
Hong Kong Punjabi News.

ਹਾਂਗਕਾਂਗ (ਢੁੱਡੀਕੇ ) : ਬੀਤੇ ਕੱਲ ਪੰਜਾਬ ਯੂਥ ਕਲੱਬ ਹਾਂਗਕਾਂਗ ਦੀ ਸਲਾਨਾਂ ਮੀਟਿੰਗ ਇਥੋਂ ਦੇ ਪੰਜਾਬੀ ਰੈਸਟੋਰੈਂਟ ਕਰੀ ਲੀਫ (Curry Leaf) ਵਿੱਚ ਹੋਈ ਤੇ ਆਉਣ ਵਾਲੇ ਸਾਲ ਲਈ ਕੰਮ ਕਰਨ ਵਾਲੀ ਕਮੇਟੀ ਦੀ ਚੋਣ ਕੀਤੀ ਗਈ। ਚੋਣ ਵਰਤਾਰਾ ਹਰ ਵਾਰ ਦੀ ਤਰਾਂ ਸਰਬ ਸੰਮਤੀ ਨਾਲ ਹੋਇਆ, ਜਿਸ ਵਿੱਚ ਪ੍ਰਧਾਨ ਗੁਰਦੇਵ ਸਿੰਘ ਗਾਲਿਬ, ਵਾਈਸ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ, ਸਕੱਤਰ ਗੀਤਕਾਰ ਜੱਸੀ ਤੁਗਲ ਵਾਲਾ, ਖਜਾਨਚੀ ਸੁਖਵੰਤ ਔਲਖ ਜੀ ਬਣਾਏ ਗਏ । ਇੰਟਰਨਲ ਆਡੀਟਰ ਨਵਤੇਜ ਅਟਵਾਲ ਤੇ ਗੁਰਚਰਨ ਜੱਸੀ ਤੇ ਖੇਡਾਂ ਦੇ ਇੰਚਾਰਜ ਦੀਪੀ ਗਿੱਲ ਬਣੇ, ਸੱਭਿਆਚਾਰਕ ਸਕੱਤਰ ਗਾਇਕ ਗੁਰਦੀਪ ਸਵੱਦੀ ਨੂੰ ਬਣਾਇਆ ਗਿਆ, ਮੀਡੀਆ ਸਕੱਤਰ ਅਮਰਜੀਤ ਗਰੇਵਾਲ, ਮਾਸਟਰ ਜਗਤਾਰ ਸਿੰਘ ਗਿੱਲ ਢੁੱਡੀਕੇ ਤੇ ਕਸ਼ਮੀਰ ਸਿੰਘ ਸੋਹਲ ਸਤਰੰਗ ਵਾਲੇ ਸਲਾਹਕਾਰ ਦੇ ਤੌਰ ਤੇ ਅਤੇ ਮੂਲਾ ਸਿੰਘ ਤੇ ਰਣਯੋਧ ਸਿੰਘ ਮਾਹਲ ਨੂੰ ਮੈਂਬਰਾਂ ਦੇ ਤੌਰ ਤੇ ਲਿਆ ਗਿਆ।
ਮੁੱਖ ਆਡੀਟਰ ਦੀ ਸੇਵਾ ਹਰ ਸਾਲ ਦੀ ਤਰਾਂ ਬੁੱਟਰ ਐਂਡ ਐਸੋਸੀਏਟਸ ਨੂੰ ਦਿੱਤੀ ਗਈ।
ਮੀਟਿੰਗ ‘ਚ ਬੋਲਦਿਆਂ ਸ੍ਰ. ਗੁਰਦੇਵ ਸਿੰਘ ਗਾਲਿਬ ਨੇ ਕਿਹਾ ਕਿ ਇਸ ਵਾਰ ਵੀ ਆਪਣੀ ਸਾਰੀ ਟੀਮ ਬੜੀ ਵਧੀਆ ਬਣੀ ਹੈ । ਮਿਲੀ ਸੇਵਾ ਨੂੰ ਅਸੀਂ ਆਪਣੀ ਤਨਦੇਹੀ ਨਾਲ ਵਧੀਆ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ ਕਰਾਂਗੇ ਤੇ ਜਲਦੀ ਹੀ ਉਹ ਕਲੱਬ ਦੇ ਅਗਲੇ ਪ੍ਰੋਗਰਾਮ ਉਲੀਕ ਕੇ ਐਲਾਨ ਕਰਨਗੇ ,ਅਖੀਰ ਤੇ ਉਹਨਾਂ ਨੇ ਪੰਜਾਬ ਯੂਥ ਕਲੱਬ ਦੇ ਹਾਜ਼ਰ ਮੈਂਬਰ ਸਹਿਬਾਨਾ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਸਾਬਕਾ ਸਕੱਤਰ ਨਵਤੇਜ ਸਿੰਘ ਅਟਵਾਲ ਨੇ ਬਾਖੂਬੀ ਨਿਭਾਈ।