ਮੂੰਗਫਲੀ ਖਾਣ ਵਾਲੇ ਸਾਵਧਾਨ ਹੋ ਜਾਓ

0
249

ਮੂੰਗਫਲੀ ਨੂੰ ਸਰਦੀਆਂ ਦਾ ਮੇਵਾ ਵੀ ਕਿਹਾ ਜਾਂਦਾ ਹੈ ਜਿਸ ਨੂੰ ਗ਼ਰੀਬ ਤੇ ਅਮੀਰ ਸਾਰੇ ਸਰਦੀ ‘ਚ ਆਸਾਨੀ ਨਾਲ ਖਾ ਸਕਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਮੂੰਗਫਲੀ ਖਾਣ ਦੇ ਸਰੀਰ ਲਈ ਕਈ ਫਾਇਦੇ ਹਨ। ਮੂੰਗਫਲੀ ‘ਚ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ, ਫੈਟੀ ਐਸਿਡ ਸਣੇ ਕਈ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਦਿਲ ਤੇ ਨਸਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਨ ‘ਚ ਮਦਦਗਾਰ ਹਨ। ਅਲਜਾਈਮਰ ਦੇ ਮਰੀਜ਼ਾਂ ਲਈ ਮੂੰਗਫਲੀ ਬੇਹੱਦ ਫਾਇਦੇਮੰਦ ਹੈ। ਮੂੰਗਫਲੀ ਸਕਿਨ ਤੋਂ ਲੈ ਕੇ ਕੋਲੈਸਟ੍ਰੋਲ ਨੂੰ ਕਾਬੂ ਕਰਨ ‘ਚ ਮਦਦਗਾਰ ਹੈ। ਇਹ ਪੇਟ ਨੂੰ ਵੀ ਠੀਕ ਕਰਦੀ ਹੈ। ਜਿੱਥੇ ਮੂੰਗਫਲੀ ਦੇ ਬੇਹੱਦ ਫਾਇਦੇ ਹਨ, ਉਧਰ ਮੂੰਗਫਲੀ ਖਾਣ ਦੇ ਕੁਝ ਨੁਕਸਾਨ ਵੀ ਹਨ । ਡਾਕਟਰਾਂ ਦੀ ਮੰਨੀਏ ਤਾਂ ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਕਰਨ ਨਾਲ ਐਲਰਜੀ ਤੇ ਸਾਹ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਅਸਥਮਾ ਅਟੈਕ ਅਤੇ ਥਾਈਰਾਇਡ ਨਾਲ ਜੂਝ ਰਹੇ ਲੋਕਾਂ ਲਈ ਪਰੇਸ਼ਾਨੀ ਪੈਦਾ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਮੂੰਗਫਲੀ ਖਾਣ ਦੇ ਨੁਕਸਾਨ ਕਿਹੜੇ-ਕਿਹੜੇ ਹਨ।


ਮੂੰਗਫਲੀ ਖਾਣ ਦੇ ਸਾਈਡ ਇਫੈਕਟ:

#ਜੇਕਰ ਤੁਸੀਂ ਬਹੁਤ ਜ਼ਿਆਦਾ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਲੀਵਰ ‘ਚ ਖਰਾਬੀ ਹੋ ਸਕਦੀ ਹੈ। ਮੂੰਗਫਲੀ ਸਰੀਰ ‘ਚ ਅਫਲੇਟੋਕਿਸਨ ਦੀ ਮਾਤਰਾ ਨੂੰ ਵਧਾਉਂਦੀ ਹੈ, ਇਹ ਬਹੁਤ ਹੀ ਹਾਨੀਕਾਰਕ ਪਦਾਰਥ ਹੁੰਦਾ ਹੈ।#ਆਰਥਰਾਈਟਸ ਦੇ ਮਰੀਜ਼ਾਂ ਨੂੰ ਮੂੰਗਫਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ। ਮੂੰਗਫਲੀ ‘ਚ ਮੌਜੂਦ ਲੈਕਟਿਨ ਕਾਰਨ ਇਨ੍ਹਾਂ ਮਰੀਜ਼ਾਂ ਦੇ ਸਰੀਰ ‘ਚ ਸੂਜਨ ਵੱਧ ਜਾਂਦੀ ਹੈ।

#ਮੂੰਗਫਲੀ ਦਾ ਜ਼ਿਆਦਾ ਸੇਵਨ ਤੁਹਾਡੀ ਸਕਿਨ ‘ਚ ਖਾਰਸ਼, ਰੈਸ਼ੇਜ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਇਸ ਨੂੰ ਜ਼ਿਆਦਾ ਮਾਤਰਾ ‘ਚ ਖਾਣ ਨਾਲ ਮੂੰਹ ‘ਚ ਖੁਜਲੀ, ਚਿਹਰੇ ‘ਤੇ ਸੋਜ ਦੀ ਸਮੱਸਿਆ ਹੋ ਸਕਦੀ ਹੈ। #ਮੂੰਗਫਲੀ ਦੀ ਤਸੀਰ ਗਰਮ ਹੁੰਦੀ ਹੈ ਇਸ ਲਈ ਇਸ ਦੀ ਵਰਤੋਂ ਗਰਮੀ ‘ਚ ਨਾ ਕਰੋ, ਸਰਦੀ ‘ਚ ਇਹ ਸਰੀਰ ਨੂੰ ਗਰਮ ਰੱਖਦੀ ਹੈ।

# ਓਮੇਗਾ 6 ਫੈਟੀ ਐਸਿਡ ਮੂੰਗਫਲੀ ‘ਚ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਸਿਹਤ ਲਈ ਬੇਹੱਦ ਫਾਇਦੇਮੰਦ ਹੈ। ਇਸ ਦਾ ਜ਼ਿਆਦਾ ਇਸਤੇਮਾਲ ਸਰੀਰ ‘ਚ ਮੌਜੂਦ ਓਮੇਗਾ 3 ਦੀ ਮਾਤਰਾ ਨੂੰ ਸਮਾਪਤ ਕਰਨ ਲੱਗਦਾ ਹੈ। ਓਮੇਗਾ 3 ਸਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਹੈ।