ਬੰਬ ਮਿਲਣ ਕਾਰਨ ਗੁਰੂ ਘਰ ਦੀ ਬਿਲਡਿਗ ਕਰਨੀ ਪਵੇਗੀ ਖਾਲੀ

0
948

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਖਾਲਸਾ ਦੀਵਾਨ ਦੀ ਬਣ ਰਹੀ ਇਮਾਰਤ ਦੀ ਖੁਦਾਈ ਸਮੇਂ ਇਕ ਬੰਬ ਮਿਲਣ ਕਾਰਨ ਸਹਿਮ ਜਿਹਾ ਬਣ ਗਿਆ ਹੈ। ਇਹ ਬੰਬ ਜੋ ਕਿ ਵਿਸਵ ਯੁੱਧ ਵੇਲੇ ਦਾ ਹੋ ਸਕਦਾ ਹੈ, ਨਾਨਕ ਦਰਬਾਰ ਬਿਲਡਿਗ ਦੇ ਨੇੜੇ ਮਿਲਿਆ ਹੈ। ਇਸ ਕਾਰਨ ਭਾਵੇ ਹਾਲ ਦੀ ਘੜੀ ਕੋਈ ਖਤਰਾ ਨਹੀ ਹੈ ਪਰ ਇਸ ਨੂੰ ਨਾਕਾਰਾ ਕਰਨ ਸਮੇਂ ਸਾਵਧਾਨੀ ਵਰਤੀ ਜਾਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਨੇ ਮਨੇਜਰ ਭਾਈ ਮਨਜਿੰਦਰ ਸਿੰਘ ਜੀ ਨੇ ਦਸਿਆ ਕਿ ਗੂਰੂ ਘਰ ਦੀ ਇਮਾਰਤ ਨੂੰ ਖਾਲੀ ਕਰਨਾ ਪਵੇਗਾ। ਯਾਦ ਰਹੇ ਇਸ ਤੋ ਪਹਿਲਾ ਵੀ ਗੁਰੂ ਘਰ ਦੇ ਨੇੜੈ ਬਣੇ ਹੋਟਲ ਵਿਚੋ ਵੀ ਬੰਬ ਮਿਲਿਆ ਸੀ, ਉਸ ਵੇਲੇ ਵੀ ਗੁਰੂ ਘਰ ਦੀ ਇਮਾਰਤ ਖਾਲੀ ਕਰਨੀ ਪਈ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਸੇ ਹੋਰ ਥਾਂ ਲੈ ਕੇ ਜਾਣੇ  ਪਏ ਸਨ।