ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ‘ਤੇ ਆਧਾਰਿਤ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

0
185

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਅਗਵਾਈ ‘ਚ ਚਲਾਏ ਜਾ ਰਹੇ ਪੋ੍ਰਗਰਾਮ ‘ਆਓ ਸਿੱਖੀ ਵਿਰਸੇ ਨਾਲ ਜੁੜੀਏ’ ਦੀ ਲੜੀ ਤਹਿਤ ਬੱਚਿਆਂ ਨੂੰ 2 ਹਫ਼ਤੇ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨਾਲ ਸੰਬੰਧਿਤ ਜਿਥੇ ਫ਼ਿਲਮ ਵਿਖਾਈ ਗਈ, ਉਥੇ ਸਿੱਖ ਵਿਰਸੇ ਪ੍ਰਤੀ ਜਾਗਰੂਕਤਾ ਲਈ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਸੀ | ਇਸ ਮੁਹਿੰਮ ਦੀ ਲੜੀ ਨੂੰ ਅੱਗੇ ਤੋਰਦਿਆਂ ਪ੍ਰਬੰਧਕਾਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਨਾਲ ਸੰਬੰਧਿਤ ਸਵਾਲ-ਜਵਾਬ ਦੇ ਮੁਕਾਬਲੇ ਕਰਵਾਏ ਗਏ ਅਤੇ ਇਸ ਪ੍ਰੋਗਰਾਮ ‘ਚ ਭਾਗ ਲੈਣ ਵਾਲੇ ਅਤੇ ਅੱਵਲ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ | ਇਸ ਕਾਰਜ ਨੂੰ ਸੰਪੂਰਨ ਕਰਨ ਵਿਚ ਬਲਜੀਤ ਸਿੰਘ ਕਾਕੜਤਰੀਨ, ਗੁਰਮੇਲ ਸਿੰਘ, ਜਰਨੈਲ ਸਿੰਘ ਸੰਘਾ, ਗੁਰਵਿੰਦਰ ਸਿੰਘ ਸੰਘਾ, ਕਮਲਦੀਪ ਕੌਰ, ਸੰਦੀਪ ਕੌਰ, ਕਿਰਨਜੀਤ ਕੌਰ, ਕੁਲਦੀਪ ਕੌਰ ਅਤੇ ਸੁਮੀਤ ਕੌਰ ਬਾਲੀ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਬੱਚਿਆਂ ਨੂੰ ਸਨਮਾਨਿਤ ਕਰਨ ਮੌਕੇ ਚੇਅਰਮੈਨ ਬੋਰਡ ਗੁਰਨਾਮ ਸਿੰਘ ਸ਼ਾਹਪੁਰ, ਪ੍ਰਧਾਨ ਨਿਰਮਲ ਸਿੰਘ ਪਟਿਆਲਾ, ਸਕੱਤਰ ਬਲਜੀਤ ਸਿੰਘ, ਗੁਲਬੀਰ ਸਿੰਘ ਬੱਤਰਾ ਸਮੇਤ ਬਹੁਤ ਸਾਰੇ ਪਤਵੰਤਿਆਂ ਵਲੋਂ ਸ਼ਮੂਲੀਅਤ ਕੀਤੀ ਗਈ |