ਅਚਾਨਕ ਚੱਲੀ ਗੋਲੀ ਨਾਲ ਪੁਲੀਸ ਵਾਲਾ ਜ਼ਖਮੀਂ

0
656

ਹਾਂਗਕਾਂਗ(ਪਚਬ): ਛਾਏ ਵਾਨ ਸਥਿਤ ਪੁਲੀਸ਼ ਸਟੇਸ਼ਨ ਵਿਚ ਡਿਉਟੀ ਦੇ ਰਿਹਾ ਪੁਲੀਸ ਵਾਲਾ ਉਸ ਵਲੇ ਜ਼ਖਮੀ ਹੋ ਗਿਆ ਜਦ ਉਸ ਦੀ ਆਪਣੀ ਪਿਸਤੋਲ ਵਿਚੋ ਚੱਲੀ ਗੋਲੀ ਉਸ ਨੂੰ ਲੱਗ ਗਈ। ਮਿਲੀ ਸੂਚਨਾ ਅਨੁਸਾਰ ਇਹ ਪੁਲੀਸ ਵਾਲਾ ਰਾਤ ਭਰ ਡਿਉਟੀ ਕਰ ਰਿਹਾ ਸੀ ਜਦ ਸਵੇਰੇ ਉਸ ਨੇ ਆਪਣੀ ਪਿਸਤੋਲ ਚੈਕ ਕਰਨ ਲਈ ਖੋਲੀ ਤਾਂ ਉਸ ਵਿਚੋ ਅਚਾਨਕ ਗੋਲੀ ਚੱਲ ਗਈ ਜੋ ਕਿ ਉਸ ਦੀ ਲੱਤ ਵਿਚ ਲੱਗੀ। ਉਸ ਨੂੰ ਤੁਰੰਤ ਨੇੜੈ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਸ ਦਾ ਜਖਮ ਜਿਆਦਾ ਨਹੀਂ, ਇਸ ਲਈ ਉਸ ਦੀ ਜਾਨ ਨੂੰ ਕੋਈ ਖਤਰਾ ਨਹੀਂ। ਪੁਲੀਸ਼ ਵਿਭਾਗ ਨੇ ਇਸ ਘਟਨਾ ਦੀ ਜਾਚ ਸੁਰੂ ਕਰ ਦਿਤੀ ਹੈ।