ਬਾਜਵੇ ਦਾ ਬਾਈਕਾਟ?

0
499

ਗੁਰਦਾਸਪੁਰ : ਅੱਜ ਗੁਰਦਾਸਪੁਰ ਤੋ ਲੋਕ ਸਭਾ ਦੀ ਚੋਣ ਲਈ ਕਾਂਗਰਸੀ ਉਮੀਦਵਾਰ ਨੇ ਨਾਮਜਦਗੀ ਕਾਗਜ ਦਾਖਲ ਕੀਤੇ ਤੇ ਇਸ ਸਮੇ ਇਕ ਵੱਡੀ ਰੈਲੀ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਵਿੱਚ ਕਾਗਰਸ ਦੇ ਵੱਡੇ ਛੋਟੇ ਸਭ ਲੀਡਰ ਹਾਜਰ ਹੋਏ ਪਰ ਇੱਕ ਚਿਹਰਾ ਗਾਇਬ ਸੀ, ਪੰਜਾਬ ਕਾਗਰਸ ਦੇ ਸਾਬਕਾ ਪ੍ਰਧਾਨ ਤੇ ਐਮ ਪੀ ਪ੍ਰਤਾਪ ਸਿੰਘ ਬਾਜਵਾ। ਅਸਲ ਵਿਚ ਇਸ ਸੀਟ ਤੋ ਬਾਜਵਾ ਸਾਬ ਆਪਣੀ ਪਤਨੀ ਲਈ ਟਿਕਟ ਚਹੁੰਦੇ ਸਨ ਪਰ ਕਾਗਰਸ ਦੇ ਦਿੱਲੀ ਲੀਡਰਾਂ ਨੇ ਉਸ ਨੂੰ ਪਿੱਛੇ ਕਰਕੇ ਇਹ ਟਿਕਟ ਸੁਨੀਲ ਜਾਖੜ ਨੂੰ ਦਿਤੀ ਜਿਸ ਤੋ ਲਗਦਾ ਹੈ ਸ਼ਾਇਦ ਬਾਜਵਾ ਸਾਬ ਔਖੇ ਹਨ।
ਗੁਰਦਾਸਪੁਰ ਲੋਕ ਸਭਾ ਹਲਕੇ ਦੀ ਹੋਣ ਵਾਲੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਦੁਪਹਿਰ ਡਿਪਟੀ ਕਮਿਸ਼ਮਨਰ ਦਫ਼ਤਰ ਗੁਰਦਾਸਪੁਰ ਵਿਖੇ ਜ਼ਿਲ੍ਹਾ ਚੋਣ ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਮੰਤਰੀ ਸਥਾਨਕ ਸਰਕਾਰਾਂ ਨਵਜੋਤ ਸਿੰਘ ਸਿੱਧੂ, ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ, ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ।