ਦੁਨੀਆਂ ਰੰਗ ਬਰੰਗੀ!!

0
443

ਹਾਂਗਕਾਂਗ(ਪਚਬ): ਦੁਨੀਆਂ ਭਰ ਵਿਚ ਕੋਰਨਾ ਵਾਇਰਸ ਦਾ ਸਹਿਮ ਜਾਰੀ ਹੈ ਤੇ ਲੋਕੀ ਇਸ ਤੋਂ ਬਚਾਓ ਲਈ ਕਈ ਤਰਾਂ ਦੇ ਤਰੀਕੇ ਲੱਭ ਰਹੇ ਹਨ। ਇਸੇ ਦੌਰਾਨ ਚੀਨ ਵਿਚ ਇਹ ਗੱਲ ਫੈਲ ਗਈ ਕਿ ਇਹ ਬਿਮਾਰੀ ਨੋਟਾਂ ਰਾਹੀ ਵੀ ਹੋ ਸਕਦੀ ਹੈ। ਇਸ ਤੋ ਬਚਣ ਲਈ ਇੱਕ ਬੀਬਾ ਨੇ ਨਵੀ ਯੁਕਤ ਲੱਭੀ। ਉਸ ਨੂੰ ਇਹ ਪਤਾ ਸੀ ਕਿ ਬਿਮਾਰੀ ਦੇ ਟਿਕਾਣੂ ਜਿਆਦਾ ਗਰਮੀ ਨਾਲ ਮਰ ਜਾਂਦੇ ਹਨ। ਇਸ ਲਈ ੳਸ ਨੇ ਕਰੀਬ 3 ਹਜਾਰ ਦੇ ਨੋਟ ਮਾਈਕਰੋਬੇਵ ਵਿਚ ਰੱਖ ਕੇ ਬਟਨ ਦੱਬ ਦਿੱਤਾ । ਇਕ ਕੁ ਮਿੰਟ ਬਾਅਦ ਹੀ ਉਸ ਦੇ ਹੋਸ਼ ੳੁੱਠ ਗਏ ਜਦ ਉਸ ਨੇ ਮਾਈਕਰੋ ਵਿਚੋ ਧੂਆਂ ਨਿਲਦਾ ਦੇਖਿਆ। ਖਬਰਾਈ ਹੋਈ ਬੀਬੀ ਨੋਟ ਲੈ ਕੇ ਬੈਕ ਵਿਚ ਗਈ। ਚੰਗੀ ਗੱਲ ਇਹ ਰਹੀ ਨੇ ਬੈਕ ਵਾਲਿਆਂ ਨੇ ਨੋਟਾਂ ਦੀ ਜਾਂਚ ਤੋ ਬਾਅਦ ਉਸ ਦੇ ਸਭ ਨੋਟ ਬਦਲ ਦਿਤੇ।