ਤਿਨ ਸੂਈ ਵਾਈ (Tin Shui Wai )ਦੀ ਸੰਗਤ ਨੇ ਗੁਰੂ ਘਰ ਦੀ ਨਵੀਂ ਇਮਾਰਤ ਲਈ ਮਾਇਆ ਇਕੱਠੀ ਕੀਤੀ

0
540

  ਹਾਂਗਕਾਂਗ( ਪੰਜਾਬੀ ਚੇਤਨਾ ਬਿਉਰੋ): ਹਾਂਗਕਾਂਗ ਵਿਚ ਗੁਰੂ ਘਰ ਦੀ ਬਣ ਰਹੀ ਨਵੀਨ ਇਮਾਰਤ ਲਈ ਜਿਥੇ ਹਰ ਕੋਈ ਆਪਣਾ ਹਿੱਸਾ ਪਾ ਰਹੇ ਹਨ ਉਥੇ ਹੀ ਬੀਤੇ ਦਿਨ ਤਿਨ ਸੂਈ ਵਾਈ ਦੀ ਸੰਗਤ ਨੇ ਵੀ ਇਸ ਵਿਚ ਆਪਣਾ ਹਿੱਸਾ ਪਾਇਆ। ਇਸ ਸਬੰਧੀ ਬੌਬੀ ਮੱਲੀ ਨੇ ਦਸਿਆ ਕਿ ਬੀਤੇ ਦਿਨ ਗੁਰੂ ਤੇਗ ਬਹਾਦਰ ਸਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸਮੇਂ ਇਹ ਮਾਇਆ ਪ੍ਰਬੰਧਕਾਂ ਨੂੰ ਦਿੱਤੀ। ਤਿਨ ਸੂਈ ਵਾਈ ਦੀ ਸੰਗਤ ਵੱਲੋਂ ਕੁਲ ਇੱਕ ਲੱਖ ਇੱਕੀ ਹਜਾਰ ਦਾ ਚੈਕ ਦਿੱਤਾ ਗਿਆ ਜਦ ਕਿ ਇਸੇ ਤਰਾਂ ਪਿਛਲੇ ਸਾਲ ਵੀ ਸੰਗਤ ਨੇ ਇੱਕ ਲੱਖ 12 ਹਜਾਰ ਤੇ 700 ਡਾਲਰ ਦਾ ਚੈਕ ਕਮੇਟੀ ਨੂੰ ਦਿਤਾ ਸੀ। ਇਸ ਤਰਾਂ ਹੁਣ ਤੱਕ ਤਿਨ ਸੂਈ ਵਾਈ ਦੀ ਸੰਗਤ ਵੱਲੋ ਕੁੱਲ 2 ਲੱਖ 33 ਹਜ਼ਾਰ ਤੇ 700 ਡਾਲਰ ਦੀ ਸੇਵਾ ਹੁਣ ਤੱਕ ਕੀਤੀ ਜਾ ਚੁੱਕੀ ਹੈ ਤੇ ਹੋਰ ਵੀ ਮਦਦ ਅਗਲੇ ਦਿਨਾਂ ਦੌਰਾਨ ਕੀਤੀ ਜਾਵੇਗੀ।
ਪੰਜਾਬੀ ਚੇਤਨਾ ਵਲੋਂ ਹਾਂਗਕਾਂਗ ਦੀਆਂ ਬਾਕੀ ਸਾਰੀਆਂ ਸੰਗਤਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਕਾਰਜ ਲੲੀ ਤਨੋ-ਮਨੋ ਵੱਧ ਤੋਂ ਵੱਧ ਯੋਗਦਾਨ ਪਾਓ।