ਸਿੱਖ ਵਾਤਾਵਰਣ ਦਿਵਸ, ਬੂਟਿਆਂ ਦੀ ਦੇਖ ਭਾਲ ਕਰਕੇ ਮਨਾਇਆ

0
724

ਹਾਂਗਕਾਂਗ (ਪੰ.ਚੇ) : ਦੁਨੀਆਂ ਭਰ ਦੀ ਤਰਾਂ ਹੀ ਹਾਂਗਕਾਂਗ ਦੀ ਸੰਗਤ ਨੇ ਵੀ ਸਿੱਖ ਵਾਤਾਵਰਨ ਦਿਵਸ ਆਪਣੇ ਢੰਗ ਨਾਲ ਮਨਾਇਆ। ਇਸ ਸਬੰਧੀ ਲਾਨਤਾਓ ਟਾਪੂ ਤੇ ਸਥਿਤ ਮੂਈ ਵੂ ਦੀਆਂ ਪਹਾੜੀਆਂ ਵਿੱਚ ਪਿਛਲੇ 3 ਸਾਲਾਂ ਦੌਰਾਨ ਲਾਏ ਬੂਟਿਆਂ ਦੀ ਦੇਖ ਭਾਲ ਕੀਤੀ ਗਈ। ਉਨਾਂ ਦੇ ਨੇੜੇ ਉਗਿਆ ਘਾਹ ਕੱਢਿਆ ਗਿਆ ਅਤੇ ਖਾਦ ਤੇ ਪਾਣੀ ਦਿੱਤਾ ਗਿਆ ਅਤੇ ਹੁਣ ਤੱਕ ਦਾ ਹੋਇਆ ਵਾਧਾ ਨਾਪਿਆ ਗਿਆ ।ਹਾਂਗਕਾਂਗ ਦੇ ਵੱਖ-ਵੱਖ ਹਿੱਸਿਆਂ ਵਿਚੋਂ ਆਈਆਂ ਸੰਗਤਾਂ ਨੇ ਇਸ ਵਿਚ ਹਿੱਸਾ ਲਿਆ ਜਿਸ ਵਿਚ 6 ਸਾਲ ਤੋਂ 60 ਸਾਲ ਦੇ ਵਿਅਕਤੀ ਸਾਮਲ ਸਨ। ਇਸ ਸਮੇ ਸੰਗਤ ਨੇ ਇਹ ਵੀ ਯੋਜਨਾ ਬਣਾਈ ਇਕ ਅਗਲੇ ਕੁਝ ਸਾਲਾਂ ਦੌਰਾਨ ਨਵੇਂ ਬੂਟੇ ਨਹੀਂ ਲਾਏ ਜਾਣਗੇ ਪਰ ਪੁਰਾਣੇ ਲੱਗੇ ਬੂਟਿਆਂ ਦੀ ਦੇਖ-ਭਾਲ ਕੀਤੀ ਜਾਵੇ। ਇਸ ਲਈ ਸਾਲ ਵਿੱਚ 2-3 ਵਾਰ ਇਸ ਥਾਂ ਤੇ ਆਇਆ ਜਾਵੇਗਾ। ਇਸ ਵਾਰ ਇਹ ਵੀ ਦੇਖਣ ਵਿਚ ਆਇਆ ਕਿ ਕਈ ਪੂਰੇ ਦੇ ਪੂਰੇ ਪਰਿਵਾਰ ਇਸ ਕਾਰਜ ਵਿਚ ਸਹਿਯੋਗ ਲਈ ਆਏ ਹੋਏ ਸਨ, ਜੋ ਇਕ ਚੰਗੀ ਸੁਰੂਆਤ ਹੈ। ਇਸ ਪੂਰੀ ਮੁਹਿੰਮ ਲਈ ਜਿਥੇ ਭਾਈ ਗੁਰਮੇਲ਼ ਸਿੰਘ ਦੀ ਰਹਿਨੁਮਾਈ ਲਈ ਉਨਾਂ ਦਾ ਧੰਨਵਾਦ ਕੀਤਾ ਗਿਆ ਉਥੇ ਹੀ ਹਾਂਗਕਾਂਗ ਵਿਚ ਬੂਟੇ ਲਾਉਣ ਦੀ ਸੁਰੂਆਤ ਕਰਨ ਵਾਲੇ ਭਾਈ ਜਗਜੀਤ ਸਿੰਘ ਸੰਧੂ ‘ਚੋਹਲਾ ਸਾਹਿਬ’ ਵਾਲਿਆਂ ਦਾ ਜਿਕਰ ਵੀ ਵਾਰ ਵਾਰ ਹੋਇਆ। ਉਹ ਖੁਦ ਵੀ ਹਰ ਸਾਲ ਦੀ ਤਰਾਂ ਇਸ ਜੱਥੇ ਵਿਚ ਸ਼ਾਮਲ ਹੋਏ।