ਠੰਢ ’ਚ ਸਰਦੀ-ਜ਼ੁਕਾਮ ਹੈ ਤਾਂ ਇਨ੍ਹਾਂ 5 ਚੀਜ਼ਾਂ ਤੋਂ ਕਰੋ ਪਰਹੇਜ਼

0
333

 ਸਾਡਾ ਲਾਈਫਸਟਾਈਲ ਅਤੇ ਖਾਣ-ਪੀਣ ਅਜਿਹਾ ਹੋ ਗਿਆ ਹੈ ਕਿ ਸਾਡੀ ਇਮਿਊਨਿਟੀ ਕਮਜ਼ੋਰ ਹੋ ਰਹੀ ਹੈ। ਇਮਿਊਨਿਟੀ ਕਮਜ਼ੋਰ ਹੋਣ ਦਾ ਸਿੱਧਾ ਅਸਰ ਸਾਡੀ ਬਾਡੀ ’ਤੇ ਦਿਸਦਾ ਹੈ। ਬਦਲਦੇ ਮੌਸਮ ਨੂੰ ਸਾਡਾ ਸਰੀਰ ਇਕਦਮ ਐਡਜਸਟ ਨਹੀਂ ਕਰ ਪਾਉਂਦਾ ਇਸ ਲਈ ਸਾਨੂੰ ਸਰਦੀ-ਖਾਂਸੀ ਜਿਹੀਆਂ ਸਮੱਸਿਆਵਾਂ ਪਰੇਸ਼ਾਨ ਕਰਨ ਲੱਗਦੀਆਂ ਹਨ। ਸਮਾਂ ਰਹਿੰਦੇ ਇਲਾਜ ਨਾ ਕੀਤਾ ਜਾਵੇ ਤਾਂ ਨਿਮੋਨੀਆ, ਟੀਵੀ, ਦਮਾ, ਐਲਰਜੀ, ਅਸਥਮਾ ਜਿਹੀਆਂ ਕਈ ਬਿਮਾਰੀਆਂ ਪਰੇਸ਼ਾਨ ਕਰ ਸਕਦੀਆਂ ਹਨ। ਤੁਸੀਂ ਵੀ ਸਕਦੀ ਜ਼ੁਕਾਮ ਤੋਂ ਪਰੇਸ਼ਾਨ ਹੋ ਤਾਂ ਉਸਦਾ ਇਲਾਜ ਕਰੋ ਅਤੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰੋ। ਆਓ ਜਾਣਦੇ ਹਾਂ ਅਜਿਹੀਆਂ ਪੰਜ ਚੀਜ਼ਾਂ ਬਾਰੇ, ਜਿਨ੍ਹਾਂ ਨੂੰ ਸਰਦੀ ਜ਼ੁਕਾਮ ’ਚ ਨਹੀਂ ਖਾਣਾ ਚਾਹੀਦਾ…

ਦਹੀ ਤੋਂ ਕਰੋ ਪਰਹੇਜ਼

ਜੇਕਰ ਤੁਹਾਨੂੰ ਸਰਦੀ-ਜ਼ੁਕਾਮ ਹੈ ਤਾਂ ਤੁਸੀਂ ਦਹੀ ਤੋਂ ਪਰਹੇਜ਼ ਕਰੋ। ਦਹੀ ਦੀ ਤਾਸੀਰ ਠੰਡੀ ਹੁੰਦੀ ਹੈ, ਜੇਕਰ ਸਰਦੀ ਜ਼ੁਕਾਮ ’ਚ ਇਸਦਾ ਸੇਵਨ ਕੀਤਾ ਤਾਂ ਸਰਦੀ-ਜ਼ੁਕਾਮ ਦੇ ਨਾਲ ਖੰਘ ਵੀ ਹੋ ਸਕਦੀ ਹੈ। ਸਰਦੀ ਦੇ ਮੌਸਮ ’ਚ ਦਹੀ ਖਾਣ ਤੋਂ ਪਰਹੇਜ਼ ਕਰੋ।

ਆਚਾਰ ਤੋਂ ਕਰੋ ਤੌਬਾ

ਸਰਦੀ-ਜ਼ੁਕਾਮ ’ਚ ਆਚਾਰ ਤੁਹਾਡੀ ਪਰੇਸ਼ਾਨੀ ਵਧਾ ਸਕਦਾ ਹੈ। ਆਚਾਰ ਦਾ ਸੇਵਨ ਕਰਨ ਨਾਲ ਗਲ਼ੇ ’ਚ ਇਰੀਟੇਸ਼ਨ ਹੋ ਸਕਦੀ ਹੈ ਅਤੇ ਖੰਘ-ਜ਼ੁਕਾਮ ਲੰਬੇ ਸਮੇਂ ਤਕ ਰਹਿ ਸਕਦਾ ਹੈ।

ਖੱਟੇ ਫਲ਼ਾਂ ਤੋਂ ਰਹੋ ਦੂਰ

ਸਰਦੀ-ਖੰਘ ਤੋਂ ਪਰੇਸ਼ਾਨ ਹੋ ਤਾਂ ਖੱਟੇ ਫਲ਼ ਨਾ ਖਾਓ। ਖੱਟੇ ਫਲ਼ ਐਸਿਡ ਰਿਫਲਕਸ ਦਾ ਕਾਰਨ ਬਣ ਸਕਦੇ ਹਨ, ਜੋ ਤੁਹਾਡੇ ਗਲ਼ੇ ’ਚ ਦਿੱਕਤ ਵਧਾ ਸਕਦੇ ਹਨ। ਖੱਟੇ ਫਲ਼ਾਂ ਕਾਰਨ ਗਲ਼ੇ ’ਚ ਦਰਦ, ਗਲ਼ੇ ’ਚ ਖਰਾਸ਼ ਅਤੇ ਸੀਨੇ ’ਚ ਦਰਦ ਦੀ ਸ਼ਿਕਾਇਤ ਵੱਧ ਸਕਦੀ ਹੈ।

ਤਲਿਆ ਹੋਇਆ ਖਾਣਾ ਨਾ ਖਾਓ

ਤਲੇ ਹੋਏ ਫੂਡਸ ਤੁਹਾਡੀ ਖੰਗ ਨੂੰ ਹੋਰ ਵਧਾ ਸਕਦੇ ਹਨ, ਇਸ ਲਈ ਆਇਲੀ ਫੂਡਸ ਤੋਂ ਪਰਹੇਜ਼ ਕਰੋ। ਇਨ੍ਹਾਂ ਨੂੰ ਖਾਣ ਨਾਲ ਤੁਹਾਡੇ ਸੀਨੇ ’ਚ ਭਾਰੀਪਣ ਮਹਿਸੂਸ ਹੋਵੇਗਾ।

ਠੰਡੀਆਂ ਚੀਜ਼ਾਂ ਤੋਂ ਕਰੋ ਪਰਹੇਜ਼

ਮੌਸਮ ਬਦਲ ਰਿਹਾ ਹੈ ਤਾਂ ਖਾਣ-ਪੀਣ ਦੀਆਂ ਆਦਤਾਂ ਵੀ ਜ਼ਰੂਰ ਬਦਲੋ। ਸਰਦੀ-ਜ਼ੁਕਾਮ ਅਤੇ ਖੰਘ ਦੀ ਸਮੱਸਿਆ ਹੈ ਤਾਂ ਠੰਡੇ ਪਾਣੀ ਅਤੇ ਕੋਲਡ ਡਰਿੰਕਸ ਤੋਂ ਪਰਹੇਜ਼ ਕਰੋ। ਇਹ ਡਰਿੰਕਸ ਗਲ਼ੇ ’ਚ ਸੁੱਕੇਪਣ ਦਾ ਕਾਰਨ ਬਣਦੇ ਹਨ।