ਜ਼ੁਬਿਨ ਫਾਊਾਡੇਸ਼ਨ ਹਾਂਗਕਾਂਗ ਵਲੋਂ ਭਾਈ ਗੁਰਮੇਲ ਸਿੰਘ ਕਮਿਊਨਿਟੀ ਕਨੈਕਟਰ ਨਿਯੁਕਤ

0
635

ਹਾਂਗਕਾਂਗ -ਹਾਂਗਕਾਂਗ ਵਿਚ ਵਧ ਰਹੇ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਲਈ ਕਾਰਜਸ਼ੀਲ ਸੰਸਥਾ ਜ਼ੁਬਿਨ ਫਾਊਾਡੇਸ਼ਨ ਹਾਂਗਕਾਂਗ ਵਲੋਂ ਸਾਲ 2018 ‘ਚ ਚੁਣੇ ਗਏ ਕਮਿਊਨਿਟੀ ਕਨੈਕਟਰਜ਼ ਦੀ ਲਿਸਟ ਹੋਟਲ ਪੈਨਿਸਸੁਲਾ ਚਿਮ-ਚਾ-ਸੂਈ ਵਿਖੇ ਹਾਂਗਕਾਂਗ ਗੌਰਮਿੰਟ ਦੇ ਚੀਫ਼ ਸਕੱਤਰ ਮਿਸਟਰ ਮੈਥਿਊ ਚਿਓਾਗ ਦੁਆਰਾ ਜਾਰੀ ਕੀਤੀ ਗਈ, ਜਿਸ ਵਿਚ ਪੰਜਾਬੀ ਭਾਈਚਾਰੇ ਵਲੋਂ ਭਾਈ ਗੁਰਮੇਲ ਸਿੰਘ ਨਿਆਮਤਪੁਰ ਨੂੰ ਨਿਯੁਕਤ ਕੀਤਾ ਗਿਆ | ਜ਼ੁਬਿਨ ਫਾਊਾਡੇਸ਼ਨ ਵਲੋਂ ਨਾਮਜ਼ਦਗੀਆਂ ਪ੍ਰਾਪਤ ਕਰਨ ਉਪਰੰਤ ਇਹ ਨਿਯੁਕਤੀਆਂ ਪ੍ਰਸਿੱਧ ਰੈਕਰੂਟਮੈਂਟ ਕੰਪਨੀ ਸਪੌਾਸਰ ਸਟੁਆਰਟ ਦੇ ਸਹਿਯੋਗ ਨਾਲ ਨਾਮਜ਼ਦਕਾਰਾਂ ਦੇ ਸਮਾਜਿਕ ਕਾਰਜਾਂ ਅਤੇ ਯੋਗਤਾ ਦੇ ਆਧਾਰ ‘ਤੇ ਨਿਰਪੱਖਤਾ ਨਾਲ ਕੀਤੀ ਜਾਂਦੀ ਹੈ | ਹਾਂਗਕਾਂਗ ਗੌਰਮਿੰਟ ਵਲੋਂ ਕਮਿਊਨਿਟੀ ਕਨੈਕਟਰ ਸਰਕਾਰ ਦੇ ਘੱਟ ਗਿਣਤੀ ਭਾਈਚਾਰਿਆਂ ਲਈ ਕੀਤੇ ਜਾਣ ਵਾਲੇ ਕਾਰਜਾਂ ਵਿਚ ਬਤੌਰ ਸਲਾਹਕਾਰ ਨਿਯੁਕਤ ਕਰ ਕੇ ਹਾਂਗਕਾਂਗ ਵਸਦੇ ਸਮੁੱਚੇ ਘੱਟ ਗਿਣਤੀ ਭਾਈਚਾਰਿਆਂ ਨੂੰ ਨੁਮਾਇੰਦਗੀ ਦਿੱਤੀ ਜਾਂਦੀ ਹੈ | ਬੀਤੇ ਵਰ੍ਹੇ ਬੈਰਿਸਟਰ ਹਰਪ੍ਰਭਦੀਪ ਸਿੰਘ ਬਰਾੜ ਵੀ ਕਮਿਊਨਿਟੀ ਕਨੈਕਟਰ ਨਿਯੁਕਤ ਕੀਤੇ ਜਾ ਚੁੱਕੇ ਹਨ |
ਖ਼ਬਰ ਸ਼ੇਅਰ ਕਰੋ