ਦੋਸ਼ੀ ਸਾਬਤ ਹੋਇਆ ਤਾਂ ਨਹੀਂ ਕਰਾਂਗੀ ਵਿਆਹ

0
248

ਸ੍ਰੀਨਗਰ -ਕਠੂਆ ਜਬਰ ਜਨਾਹ ਤੇ ਹੱਤਿਆ ਮਾਮਲੇ ‘ਚ ਕਥਿਤ ਦੋਸ਼ੀ ਪੁਲਿਸ ਕਰਮੀ ਦੀਪਕ ਖਜੂਰੀਆ ਦੀ ਮੰਗੇਤਰ ਆਪਣੇ ਭਵਿੱਖ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਇਕ ਵਾਰ ਜੇਲ੍ਹ ‘ਚ ਦੀਪਕ ਨੂੰ ਮਿਲਣਾ ਚਾਹੁੰਦੀ ਹੈ ਤੇ ਆਪਣੇ ਮਨ ‘ਚ ਉਭਰ ਰਹੇ ਸਵਾਲਾਂ ਦਾ ਜਵਾਬ ਮੰਗਣਾ ਚਾਹੁੰਦੀ ਹੈ | ਐਮ.ਏ. ਦੀ ਪੜ੍ਹਾਈ ਕਰ ਰਹੀ ਦੋਸ਼ੀ ਦੇ ਮੰਗੇਤਰ ਚਾਹੁੰਦੀ ਹੈ ਕਿ ਉਹ ਆਪ ਆਪਣੇ ਹੋਣ ਵਾਲੇ ਪਤੀ ਤੋਂ ਪੁੱਛੇ ਕਿ ਸੱਚ ‘ਚ ਉਸ ਨੇ ਇਹ ਗੁਨਾਹ ਕੀਤਾ | ਸੂਤਰਾਂ ਅਨੁਸਾਰ ਮੰਗੇਤਰ ਨੇ ਕਿਹਾ ਹੈ ਕਿ ਉਸ ਨੂੰ ਪਤਾ ਹੈ ਕਿ ਖਜੂਰੀਆ ਉਸ ਨਾਲ ਝੂਠ ਨਹੀਂ ਬੋਲੇਗਾ ਅਤੇ ਜੇਕਰ ਉਹ ਇਸ ਗੁਨਾਹ ‘ਚ ਸ਼ਾਮਿਲ ਹੋਣ ਤੋਂ ਇਨਕਾਰ ਕਰਦਾ ਹੈ ਤਾਂ ਮੈਂ ਉਦੋਂ ਤੱਕ ਉਡੀਕ ਕਰਾਂਗੀ, ਜਦੋਂ ਤੱਕ ਉਹ ਜੇਲ ਤੋਂ ਛੁੱਟ ਕੇ ਵਾਪਸ ਨਹੀਂ ਆ ਜਾਂਦਾ ਤੇ ਜੇਕਰ ਉਹ ਇਸ ‘ਚ ਸ਼ਾਮਿਲ ਹੋਏਗਾ ਤਾਂ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਲਈ ਕੋਈ ਹੋਰ ਲੜਕਾ ਲੱਭਣ ਲਈ ਕਹਾਂਗੀ