ਸੀਰੀਆ ਤੇ ਅਮਰੀਕੀ ਹਮਲਾ ਸੁਰੂ

0
605

ਨਿਊਯਾਰਕ: ਅਮਰੀਕੀ ਰਾਸਟਪਤੀ ਸ੍ਰੀ ਡੋਨਲਡ ਟਰੰਪ ਨੇ ਐਨਾਲ ਕੀਤਾ ਹੈ ਉਨਾਂ ਦੇ ਹੁਕਮਾਂ ਨਾਲ ਅਮਰੀਕੀ ਫੌਜ਼ਾਂ ਨੇ ਸੀਰੀਆ ਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿਚ ਅਮਰੀਕੀ ਫੌਜ਼ ਨਾਲ ਇਗਲੈਡ ਤੇ ਫਰਾਸ ਵੀ ਉਸ ਦਾ ਸਹਿਯੋਗ ਦੇ ਰਹੇ ਹਨ। ਇਹ ਹਮਲੇ ਪਿਛਲੇ ਦਿਨੀ ਸੀਰੀਆ ਵਿਚ ਹੋਏ ਰਸਾਇਣਕ ਹਮਲੇ ਦੇ ਵਿਰੋਧ ਵਿਚ ਕੀਤੀ ਗਿਆ ਹੈ। ਇਸ ਸਬੰਧੀ ਇਗਲੈਡ ਦੀ ਪ੍ਰਧਾਨ ਮੰਤਰੀ ਟਰੇਸ਼ਾ ਮੇ ਨੇ ਵੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਸੀਰੀਆ ਦੀ ਰਾਜ਼ਧਾਨੀ ਦਮਸਕਸ ਨੇੜੈ ਧਮਾਕਿਆ ਦੀਆਂ ਵੀ ਖਬਰਾਂ ਆ ਰਹੀਆਂ ਹਨ। ਦੱਸ ਦਈਏ ਕਿ ਪਿਛਲੇ ਸੱਤ ਸਾਲਾਂ ਤੋਂ ਸੀਰੀਆ ਗ੍ਰਹਿ ਯੁੱਧ  ‘ਚ ਉਲਝਿਆ ਹੋਇਆ ਹੈ। ਲੱਖਾਂ ਸੀਰੀਆਈ ਨਾਗਰਿਕਾਂ ਨੂੰ ਦੁਨੀਆ ਦੇ ਦੂਜੇ ਦੇਸ਼ਾਂ ‘ਚ ਸ਼ਰਣ ਲੈਣੀ ਪੈ ਰਹੀ ਹੈ। ਸੀਰੀਆ ਦੇ ਗ੍ਰਹਿ ਯੁੱਧ ਵਰਗੇ ਹਾਲਾਤ ‘ਚ ਅਮਰੀਕਾ ਦੀ ਫੌਜੀ ਕਾਰਵਾਈ ਨਾਲ ਇਕ ਹੋਰ ਘਟਨਾ ਜੁੜ ਗਈ ਹੈ।