ਜਗਮੀਤ ਸਿੰਘ ਬਰਾੜ ਕਾਂਗਰਸ ਵਿਚ ਵਾਪਸੀ ਲਈ ਤਿਆਰ

0
228

ਚੰਡੀਗੜ੍ਹ -ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਜਗਮੀਤ ਸਿੰਘ ਬਰਾੜ ਆਪਣੇ ਸਾਥੀਆਂ ਸਮੇਤ ਫਿਰ ਤੋਂ ਕਾਂਗਰਸ ‘ਚ ਜਾਣ ਲਈ ਤਿਆਰ ਹੈ ਪਰ ਉਹ ਢੁਕਵੇਂ ਸਮੇਂ ਦੀ ਉਡੀਕ ਵਿਚ ਹੈ | ਜਾਣਕਾਰ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਬਰਾੜ ਦਿੱਲੀ ਤੇ ਚੰਡੀਗੜ੍ਹ ਵਿਚ ਸ੍ਰੀਮਤੀ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤਾਂ ਕਰ ਚੁੱਕੇ ਹਨ ਤੇ ਬਿਨ੍ਹਾਂ ਕਿਸੇ ਸ਼ਰਤ ਕਾਂਗਰਸ ਦਾ ਸਿਆਸੀ ਪੱਲਾ ਫੜਨ ਲਈ ਮਾਨਸਿਕ ਤੌਰ ‘ਤੇ ਵੀ ਤਿਆਰ ਹੋ ਗਏ ਹਨ | ਕਿਹਾ ਜਾਂਦਾ ਹੈ ਕਿ ਬਰਾੜ ਦੀਆਂ ਸੱਜੀਆਂ-ਖੱਬੀਆਂ ਸਿਆਸੀ ਬਾਹਾਂ ਮੰਨੇ ਜਾਂਦੇ ਰਿਪੁਜੀਤ ਸਿੰਘ ਬਰਾੜ ਤੇ ਸਾਥੀ ਵਿਜੈ ਕੁਮਾਰ ਸਾਬਕਾ ਵਿਧਾਇਕ ਵੀ ਬਰਾੜ ਤੇ ਸਿਆਸੀ ਤੌਰ ‘ਤੇ ਜ਼ੋਰ ਪਾ ਰਹੇ ਹਨ ਕਿ ਹੁਣ ਤਾਂ ਕਾਂਗਰਸ ਵਿਚ ਵਾਪਸ ਜਾਣ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਪਰ ਕਾਂਗਰਸੀ ਹਲਕਿਆਂ ਤੋਂ ਇਹ ਸੰਕੇਤ ਮਿਲਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਬਰਾੜ ਬਾਰੇ ‘ਸੋਚੋ ਤੇ ਉਡੀਕ ਕਰੋ’ ਦੀ ਨੀਤੀ ‘ਤੇ ਡਟੇ ਹੋਏ ਹਨ |