ਡਾਟਾ ਜਨਤਕ ਹੋਣ ਦੀ ਗੱਲ ਫੇਸਬੁੱਕ ਨੇ ਕੀਤੀ ਕਬੂਲ

0
311

ਨਵੀਂ ਦਿੱਲੀ— ਫੇਸਬੁੱਕ ਨੇ ਵੀਰਵਾਰ ਨੂੰ ਮੰਨਿਆ ਕਿ ਪਿਛਲੇ ਮਹੀਨੇ ਉਸ ਦੇ ਸਾਫਟਵੇਅਰ ‘ਚ ਕੁਝ ਖਰਾਬੀ ਆ ਗਈ ਸੀ। ਇਸ ਖਰਾਬੀ ਕਾਰਨ ਦੁਨੀਆਭਰ ਦੇ 14 ਮਿਲੀਅਨ ਯੂਜ਼ਰਸ ਦੀਆਂ ਨਿਜੀ ਚੀਜ਼ਾਂ ਜਨਤਕ ਹੋ ਗਈਆਂ। ਫੇਸਬੁੱਕ ਨੇ ਇਸ ਖਰਾਬੀ ‘ਤੇ ਅਫਸੋਸ ਵੀ ਜਤਾਇਆ ਹੈ। ਫੇਸਬੁੱਕ ਦੇ ਪ੍ਰਾਇਵੇਸੀ ਆਫਿਸਰ ਈਰਿਨ ਇਗਨ ਨੇ ਇਕ ਬਿਆਨ ‘ਚ ਕਿਹਾ ਕਿ ਕੰਪਨੀ ਨੂੰ ਆਪਣੇ ਸਾਫਟਵੇਅਰ ‘ਚ ਖਰਾਬੀ 18 ਮਈ ਤੋਂ 27 ਮਈ ਵਿਚਾਲੇ ਸਾਹਮਣੇ ਆਈ ਸੀ। ਜਿਸ ਨੂੰ ਕੁਝ ਸਮੇਂ ਬਾਅਦ ਹੀ ਠੀਕ ਕਰ ਦਿੱਤਾ ਗਿਆ ਸੀ। ਫੇਸਬੁੱਕ ਨੇ ਕਿਹਾ ਕਿ ਅਸੀਂ ਇਸ ਖਰਾਬੀ ਦੇ ਸਾਹਮਣੇ ਆਉਣ ਤੋਂ ਬਾਅਦ ਆਪਣੇ ਸਾਰੇ ਯੂਜ਼ਰਸ ਤੋਂ ਆਪਣੇ ਪੋਸਟ ਦੀ ਇਕ ਵਾਰ ਫਿਰ ਜਾਂਚ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਉਹ ਇਹ ਤੈਅ ਕਰ ਸਕਣ ਕਿ ਕੀ ਉਨ੍ਹਾਂ ਦੇ ਅਕਾਊਂਟ ‘ਚ ਅਜਿਹੀ ਖਰਾਬੀ ਨੂੰ ਸਹੀਂ ਕੀਤਾ ਜਾ ਸਕਿਆ ਹੈ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਸੋਸ਼ਲ ਨੈਟਵਰਕਿੰਗ ਸਾਈਟ ਟਵੀਟਰ ਨੇ ਵੀ ਸਾਫਟਵੇਅਰ ‘ਚ ਦਿੱਕਤ ਹੋਣ ਦੀ ਗੱਲ ਕਹੀ ਸੀ। ਉਸ ਦੌਰਾਨ ਟਵੀਟਰ ਨੇ ਡਾਟਾ ਚੋਰੀ ਰੋਕਣ ਤੇ ਕਈ ਹੋਰ ਸੁਰੱਖਿਆ ਕਾਰਨਾਂ ਨੂੰ ਧਿਆਨ ‘ਚ ਰੱਖਦੇ ਹੋਏ ਦੁਨੀਆ ਭਰ ਦੇ ਆਪਣੇ 33 ਕਰੋੜ ਯੂਜ਼ਰਸ ਤੋਂ ਆਪਣਾ ਪਾਸਵਰਡ ਬਦਲਣ ਲਈ ਕਿਹਾ ਹੈ। ਕੰਪਨੀ ਨੇ ਆਪਣੇ ਅਧਿਕਾਰਕ ਟਵੀਟਰ ਹੈਂਡਲ ਰਾਹੀਂ ਟਵੀਟ ਕਰ ਯੂਜ਼ਰਸ ਨੂੰ ਅਜਿਹਾ ਕਰਨ ਲਈ ਕਿਹਾ। ਕੰਪਨੀ ਨੇ ਕਿਹਾ ਕਿ ਸਾਫਟਵੇਅਰ ‘ਚ ਬਗ ਹੋਣ ਕਾਰਨ ਅਜਿਹਾ ਕਰਨ ਲਈ ਕਿਹਾ ਜਾ ਰਿਹਾ ਹੈ। ਟਵੀਟਰ ਸਪੋਰਟ ਨੇ ਆਪਣੇ ਟਵੀਟਰ ‘ਚ ਕਿਹਾ ਕਿ ਹਾਲ ਹੀ ‘ਚ ਸਾਨੂੰ ਪਹਿਲਾਂ ਤੋਂ ਤੈਅ ਪਾਸਵਰਡ ‘ਚ ਬਗ ਦੀ ਸ਼ਿਕਾਇਤ ਮਿਲੀ ਹੈ। ਹਾਲਾਂਕਿ ਅਸੀਂ ਉਸ ਬਗ ਨੂੰ ਠੀਕ ਕਰ ਦਿੱਤਾ ਹੈ ਤੇ ਅਸੀਂ ਇਸ ਦੌਰਾਨ ਸਾਨੂੰ ਕਿਸੇ ਦੇ ਡਾਟਾ ‘ਚ ਕੋਈ ਖਰਾਬੀ ਦੀ ਸੂਚਨਾ ਨਹੀਂ ਮਿਲੀ ਪਰ ਕੰਪਨੀ ਨੇ ਇਹਤਿਆਤੀ ਤੌਰ ‘ਤੇ ਆਪਣੇ ਸਾਰੇ ਯੂਜ਼ਰਸ ਨੂੰ ਅਪੀਲ ਕੀਤੀ ਹੈ ਕਿ ਉਹ ਇਕ ਵਾਰ ਆਪਣਾ ਪਾਸਵਰਡ ਜ਼ਰੂਰ ਬਦਲ ਲੈਣ।