ਓਨਟਾਰੀਓ ‘ਚ ਪੀਸੀ ਪਾਰਟੀ ਨੇ ਮਾਰੀ ਬਾਜ਼ੀ

0
704

ਟੋਰਾਂਟੋ— ਓਨਟਾਰੀਓ ਦੇ ਚੋਣ ਨਤੀਜੇ ਦੇਰ ਰਾਤ 9 ਵਜੇ (ਭਾਰਤੀ ਸਮੇਂ ਮੁਤਾਬਕ ਸਵੇਰੇ 7 ਵਜੇ) ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਚੋਣ ਨਤੀਜਿਆਂ ਮੁਤਾਬਕ ਡਗ ਫੋਰਡ ਦੀ ਪਾਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ ਅੱਗੇ ਚੱਲ ਰਹੀ ਹੈ। ਜਿਸ ਦੇ 57 ਉਮੀਦਵਾਰ ਚੁਣੇ ਜਾ ਚੁੱਕੇ ਹਨ। ਐਂਡਰੀਆ ਹੌਰਵਥ ਦੀ ਐਨਡੀਪੀ ਦੂਜੇ ਨੰਬਰ ‘ਤੇ ਹੈ, ਜਿਸ ਦੇ 31 ਉਮੀਦਵਾਰ ਚੁਣੇ ਜਾ ਚੁੱਕੇ ਹਨ ਤੇ ਕੈਥਲੀਨ ਵਿੰਨ ਦੀ ਲਿਬਰਲਜ਼ ਪਾਰਟੀ ਬੁਰੀ ਤਰ੍ਹਾਂ ਨਾਲ ਪਿਛੜ ਕੇ ਸਿਰਫ 2 ਸੀਟਾਂ ਤੇ ਗ੍ਰੀਨ ਪਾਰਟੀ ਨੇ ਇਕ ਸੀਟ ਹਾਸਲ ਕੀਤੀ ਹੈ। ਜਿਨ੍ਹਾਂ ਸੀਟਾਂ ਦੇ ਚੋਣ ਨਤੀਜੇ ਅਜੇ ਨਹੀਂ ਆਏ ਹਨ ਉਨ੍ਹਾਂ ‘ਤੇ ਵੀ ਪੀਸੀ ਪਾਰਟੀ ਅੱਗੇ ਚੱਲ ਰਹੀ ਹੈ।