ਚੰਡੀਗੜ੍ਹ ਤੋ ਹਜੂਰ ਸਾਹਿਬ ਲਈ ਉਡਾਨਾਂ 15 ਨਵੰਬਰ ਤੋਂ

0
776

ਚੰਡੀਗੜ੍ਹ :  ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਵਾਇਆ ਮੁਬੰਈ ਕੁਨੈਕਟਿੰਗ ਹਵਾਈ ਸੇਵਾ 15 ਨਵੰਬਰ 2017 ਤੋਂ ਸ਼ੁਰੂ ਹੋ ਜਾਵੇਗੀ | ਇਹ ਜਾਣਕਾਰੀ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਦਿੱਤੀ | ਅੱਜ ਰਾਜੀਵ ਗਾਂਧੀ ਹਵਾਈ ਭਵਨ ਵਿਚ ਸਿਵਲ ਏਵੀਏਸ਼ਨ ਮੰਤਰੀ ਅਸ਼ੋਕ ਗਜਾਪਤੀ ਰਾਜੂ ਤੇ ਮਹਿਕਮੇ ਦੇ ਅਧਿਕਾਰੀਆਂ ਅਤੇ ਕੁਝ ਏਅਰਲਾਈਨਜ਼ ਦੇ ਅਧਿਕਾਰੀਆਂ ਨਾਲ ਲੋਕ ਸਭਾ ਮੈਂਬਰ ਸ੍ਰੀ ਅਨੰਦਪੁਰ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਉੱਚ ਪੱਧਰੀ ਵਫ਼ਦ ਦੀ ਅਗਵਾਈ ਕਰਦਿਆਂ ਮੀਟਿੰਗ ਕੀਤੀ | ਚੰਦੂਮਾਜਰਾ ਨੇ ਦੱਸਿਆ ਕਿ ਇਸ ਹਵਾਈ ਸੇਵਾ ਦੇ ਸ਼ੁਰੂ ਹੋਣ ਨਾਲ ਖਾਲਸਾ ਪੰਥ ਦੀ ਲੰਬੇ ਸਮੇਂ ਦੀ ਮੰਗ ਪੂਰੀ ਹੋਵੇਗੀ ਅਤੇ 3-4 ਚਾਰ ਦਿਨਾਂ ਦਾ ਸਫ਼ਰ 3-4 ਘੰਟਿਆਂ ਵਿਚ ਤਹਿ ਹੋਵੇਗਾ | ਪ੍ਰੋ: ਚੰਦੂਮਾਜਰਾ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਅਤੇ ਪੰਜਾਬ ਸਮੇਤ ਹਰਿਆਣਾ ਅਤੇ ਦਿੱਲੀ ਆਦਿ ਸੂਬਿਆਂ ਦੇ ਲੋਕਾਂ ਨੰੂ ਵੀ ਰਾਹਤ ਮਿਲੇਗੀ | ਮੰੁਬਈ, ਕਲਕੱਤਾ, ਕਾਨਪੁਰ, ਦਿੱਲੀ ਅਤੇ ਸ੍ਰੀ ਅੰਮਿ੍ਤਸਰ ਸਾਹਿਬ ਨੂੰ ਵੀ ਇਸ ਹਵਾਈ ਸੇਵਾ ਦਾ ਲਾਭ ਮਿਲੇਗਾ | ਉਨ੍ਹਾਂ ਅਸ਼ੋਕ ਗਜਾਪਤੀ ਰਾਜੂ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ |