ਧਿਆਨ ਯੋਗ ਇਹ ਦੀਵਾਲੀ ਹੈ ਜਾਂ……!!!!!

0
462

ਲੱਗਭੱਗ 50 ਵਰੇ ਪਹਿਲਾਂ ਜੇ ਕਿਸੇ ਨੂੰ ਇਹ ਕਿਹਾ ਜਾਂਦਾ ਸੀ ਕਿ ਧਰਤੀ ਹੇਠਲਾ ਪਾਣੀ ਥੱਲੇ ਚਲਾ ਜਾਵੇਗਾ ਅਤੇ ਪੀਣ ਯੋਗ ਵੀ ਨਹੀ ਰਹੇਗਾ।ਤਾਂ ਇਹ ਗੱਲ ਉਦੋਂ ਮਜਾਕ ਲੱਗਦੀ ਸੀ।ਕਿਉਂਕਿ ਉਸ ਵੇਲੇ ਪਿੰਡਾਂ ਵਿੱਚ ਹਲਟ (ਖੂਹ) ਵਗੈਰਾ ਚਲਦੇ ਸੀ ਤੇ ਪਾਣੀ ਵੀ ਅੰਮ੍ਰਿਤ ਵਰਗਾ ਸੀ।ਪਰ ਦੇਖਦੇ ਦੇਖਦੇ ਇਹ ਸਭ ਕੁੱਝ ਵਾਪਰ ਗਿਆ।ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਪੀਣ ਯੋਗ ਪਾਣੀ ਲਈ ਕਈ ਮਹਿੰਗੇ ਭਾਅ ਦੇ ਯੰਤਰ ਲਗਾਉਣੇ ਪੈ ਰਹੇ ਹਨ। ਸੋਚੋ !!!!!
ਜੇ ਆਉਣ ਵਾਲੇ 20 ਸਾਲਾਂ ਵਿੱਚ ਹਵਾ ਵੀ ਪਾਣੀ ਵਾਂਗ ਦੂਸ਼ਿਤ ਹੋ ਗਈ। ਸਾਂਹ ਲੈਣ ਯੋਗ ਨਾਂ ਰਹੀ ਤਾਂ ਇਸ ਨੂੰ ਕੌਣ ਅਤੇ ਕਿਵੇਂ ਸਾਫ ਕਰੇਗਾ।ਪਾਣੀਆਂ ਤੋਂ ਬਿਨਾਂ ਤਾਂ ਕੁੱਝ ਘੰਟੇ ਕੱਢੇ ਵੀ ਜਾ ਸਕਦੇ ਹਨ।ਪਰ ਹਵਾ ਤੋਂ ਬਿਨਾਂ ਤਾਂ ਇੱਕ ਮਿੰਟ ਵੀ ਨਹੀਂ ਕੱਢਿਆ ਜਾ ਸਕਦਾ।ਫਿਰ ਇਸ ਪ੍ਰਮਾਤਮਾ ਦੀ ਅਨਮੋਲ ਦਾਤ ਨੂੰ ਦੀਵਾਲੀ ਦੇ ਨਾਂ ਉੱਤੇ ਆਤਿਸ਼ਬਾਜ਼ੀ ਅਤੇ ਪਟਾਕੇ ਚਲਾ ਕੇ ਕਿਉਂ ਬਰਬਾਦ ਕਰ ਰਹੇ ਹਾਂ।ਕਿਉਂ ਆਪਣੀਆਂ ਹੀ ਨਸਲਾਂ ਲਈ ਕਬਰਾਂ ਪੁੱਟ ਰਹੇ ਹਾਂ।ਸਮੂਹਿਕ ਆਤਮਹੱਤਿਆ ਵੱਲ ਵੱਧ ਰਹੇ ਹਾਂ।
ਆਉ ਅੱਜ ਵਾਦਾ ਕਰੀਏ ਕਿ ਕੁਦਰਤ ਅਤੇ ਜੀਵਨ ਦੇ ਦੁਸ਼ਮਣ ਆਤਿਸ਼ਬਾਜ਼ੀ ਤੇ ਪਟਾਕੇ ਕਦੇ ਨਹੀਂ ਚਲਾਵਾਂਗੇ।ਭਾਵਨਾ ਦੀਵਾਲੀ ਹੋਵੇ,ਨਗਰ ਕੀਰਤਨ ਜਾਂ ਗੁਰਪੁਰਬ, ਧਰਮ ਦੇ ਨਾਂ ਉੱਤੇ ਕੀਤੇ ਜਾ ਰਹੇ ਸਮਾਗਮ ਜਾਂ ਵਿਆਹ ਸ਼ਾਦੀ ਦੀ ਖੁਸ਼ੀ ਹੋਵੇ।
ਆਉ ਜਰਾ ਨਜਰ ਮਾਰੀਏ 2016 ਦੀ ਦੀਵਾਲੀ ਨੂੰ ਅਸੀਂ ਕਿੰਨੇ ਪੈਸੇ ਫੂਕ ਕੇ
“ਪਵਨ ਗੁਰੂ” ਨੂੰ ਦੂਸ਼ਿਤ ਕੀਤਾ ਹੈ।ਲੁਧਿਆਣਾ ਸ਼ਹਿਰ 65 ਕਰੋੜ ਰੁਪਏ, ਪੂਰਾ ਪੰਜਾਬ 475 ਕਰੋੜ ਰੁਪਏ, ਦਿੱਲੀ ਵਿੱਚ 3500 ਕਰੋੜ ਰੁਪਏ, ਅਤੇ ਮੁੰਬਈ ਵਿਚ ਤਕਰੀਬਨ 6500 ਕਰੋੜ ਰੁਪਏ।ਇਸ ਤੋਂ ਇਲਾਵਾ ਹਰ ਦੀਵਾਲੀ ਨੂੰ ਪਟਾਕੇ ਤੇ ਆਤਿਸ਼ਬਾਜ਼ੀ 40 ਮਨੁੱਖੀ ਜਾਨਾਂ ਲੈ ਲੈਦੀ ਹੈ।ਤੇ ਕਰੀਬ 350 ਲੋਕ ਉਮਰ ਭਰ ਲਈ ਅਪਾਹਜ ਹੋ ਜਾਂਦੇ ਹਨ।ਜਿਹੜੇ ਲੋਕ ਪਟਾਕੇ ਵੇਚਣ ਜਾਂ ਬਣਾਉਣ ਦੇ ਕੰਮ ਵਿੱਚ ਹੋਣ ਵਾਲੀਆਂ ਦੁਰਘਟਨਾਵਾਂ ਵਿੱਚ ਮਾਰੇ ਜਾਂਦੇ ਹਨ ਜਾਂ ਅਪਾਹਜ ਹੋ ਜਾਂਦੇ ਹਨ।ਉਨਾਂ ਦਾ ਤਾਂ ਕੋਈ ਲੇਖਾ ਜੋਖਾ ਹੀ ਨਹੀ।ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਤੇ ਇਸ ਮਾਨਵ ਤੇ ਕੁਦਰਤ ਵਿਰੋਧੀ ਕੰਮ ਵਿੱਚ ਆਮ ਤੌਰ ਤੇ ਬਾਲ ਮਜਦੂਰਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਆਉ ! ਇਸ ਹੁੱਲੜਬਾਜ਼ੀ ਨੂੰ ਬੰਦ ਕਰੀਏ ਅਤੇ ਪ੍ਰਮਾਤਮਾ ਦੀ ਸਾਫ ਸੁਥਰੀ ਹਵਾ ਰੂਪੀ ਦਾਤ ਨੂੰ ਦੂਸ਼ਿਤ ਹੋਣ ਤੋਂ ਬਚਾ ਕੇ ਉਸ ਮਾਲਿਕ ਦੀ ਬਖਸ਼ੀਸ਼ ਦੇ ਪਾਤਰ ਬਣੀਏ।
#ਸਵੇਗ ਗਰਗ ਦੀ ਦੀਵਾਰ ਤੋਂ ਧੰਨਵਾਦ ਸਾਹਿਤ