ਗੋਲਡ ਮੈਡਲ ਜੇਤੂ ਪੂਨਮ ‘ਤੇ ਪਿੰਡ ਪਹੁੰਚਦਿਆਂ ਹੋਇਆ ਹਮਲਾ

0
583

ਨਵੀਂ ਦਿੱਲੀ: ਗੋਲਡ ਕੋਸਟ ਵਿੱਚ ਜਾਰੀ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਪੂਨਮ ਯਾਦਵ ‘ਤੇ ਉਨ੍ਹਾਂ ਦੇ ਪਿੰਡ ਪਹੁੰਚਦਿਆਂ ਹਮਲਾ ਕੀਤਾ ਗਿਆ। ਪੂਨਮ ਨੇ ਪੰਜਵੇਂ ਦਿਨ 69 ਕਿੱਲੋਗ੍ਰਾਮ ਵਜ਼ਨ ਸ਼੍ਰੇਣੀ ਵਿੱਚ ਭਾਰਤ ਨੂੰ ਸੋਨ ਤਗ਼ਮਾ ਜਿਤਵਾਇਆ ਸੀ।
ਕੀ ਹੈ ਪੂਰਾ ਮਾਮਲਾ : ਗੋਲਡ ਕੋਸਟ ਤੋਂ ਵਾਪਸ ਆਈ ਪੂਨਮ ਮੈਡਲ ਜਿੱਤ ਕੇ ਆਪਣੀ ਭੂਆ ਨੂੰ ਮਿਲਣ ਉਨ੍ਹਾਂ ਦੇ ਪਿੰਡ ਜਾ ਰਹੀ ਸੀ। ਪਰ ਪੂਨਮ ਜਿਵੇਂ ਹੀ ਪਿੰਡ ਪਹੁੰਚੀ ਤਾਂ ਕੁਝ ਅਣਪਛਾਤ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਤੇ ਭੰਨਤੋੜ ਵੀ ਕੀਤੀ। ਪੂਨਮ ਨੇ ਉਨ੍ਹਾਂ ਹਮਲਾਵਰਾਂ ਤੋਂ ਮਸੀਂ ਆਪਣੀ ਜਾਨ ਬਚਾਈ। ਦਰਅਸਲ, ਪੁਰਾਣੇ ਜ਼ਮੀਨੀ ਵਿਵਾਦ ਕਾਰਨ ਪੂਨਮ ‘ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਪੁਲਿਸ ਨੇ ਉਨ੍ਹਾਂ ਦੀ ਜਾਨ ਬਚਾਈ।
ਹਮਲੇ ਤੋਂ ਬਾਅਦ ਪੂਨਮ ਦਾ ਬਿਆਨ: ਹਮਲੇ ਤੋਂ ਬਾਅਦ ਪੂਨਮ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਨੇ ਬਚਾਇਆ ਤੇ ਘਰ ਤਕ ਸੁਰੱਖਿਅਤ ਲੈ ਕੇ ਆਈ। ਹਮਲਾਵਰਾਂ ਨੇ ਉਨ੍ਹਾਂ ਤੋਂ ਫ਼ੋਨ ਵੀ ਖੋਹ ਲਿਆ ਤੇ ਉਨ੍ਹਾਂ ਦੇ ਦੋ-ਤਿੰਨ ਸਾਥੀ ਹੋਰ ਵੀ ਫੱਟੜ ਹੋ ਗਏ। ਪੂਨਮ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।