ਹਾਂਗਕਾਂਗ ਦੇ ਤਿੰਨ ਨੌਜਵਾਨਾਂ ਨੇ ਹਾਕੀ ‘ਚ ਪੰਜਾਬੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ

0
777

ਹਾਂਗਕਾਂਗ (ਜੰਗ ਬਹਾਦਰ ਸਿੰਘ)-32ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਵਿਚ ਖ਼ਾਲਸਾ ਸਪੋਰਟਸ ਕਲੱਬ ਹਾਂਗਕਾਂਗ ਦੀ ਹਾਕੀ ਟੀਮ ਦੇ ਤਿੰਨ ਚੜ੍ਹਦੀ ਉਮਰ ਦੇ ਿਖ਼ਡਾਰੀਆਂ ਅਰਸ਼ਮੀਤ ਸਿੰਘ ਪੰਨੂ (15), ਅਨਮੋਲ ਸਿੰਘ ਚਾਹਲ (16) ਅਤੇ ਵਿਸ਼ਾਲ ਸਿੰਘ ਸਿੱਧੂ (17) ਵਲੋਂ ਕੀਤੇ ਸ਼ਾਨਦਾਰ ਖੇਡ ਪ੍ਰਦਰਸ਼ਨ ਸਦਕਾ ਖ਼ਾਲਸਾ ਕਲੱਬ ਵਲੋਂ ਆਸਟ੍ਰੇਲੀਆਈ ਸਿੱਖ ਖੇਡਾਂ ਹਾਕੀ ਚੈਂਪੀਅਨਸ਼ਿਪ ਕੱਪ ਜਿੱਤਣ ਦੇ ਨਾਲ ਮੋਸਟ ਵੈਲੂਏਸ਼ਨ ਪਲੇਅਰ ਯੂਥ ਆਫ਼ ਦੀ ਟੂਰਨਾਮੈਂਟ ਅਤੇ ਬੈਸਟ ਟੂਰਨਾਮੈਂਟ ਪਲੇਅਰ ਦੇ ਖਿਤਾਬ ਜਿੱਤ ਕੇ ਹਾਂਗਕਾਂਗ ਵੱਸਦੇ ਪੰਜਾਬੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ | ਆਸਟ੍ਰੇਲੀਆਈ ਸਿੱਖ ਖੇਡਾਂ ਦੇ ਮੁੱਖ ਮਹਿਮਾਨ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਵਲੋਂ ਆਪਣੇ ਸੰਬੋਧਨ ਦੌਰਾਨ ਹਾਂਗਕਾਂਗ ਦੇ ਉਕਤ ਤਿੰਨੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਤਿੰਨੋਂ ਨੌਜਵਾਨਾਂ ਨੇ ਕੀਤੇ ਬਾਕਮਾਲ ਖੇਡ ਪ੍ਰਦਰਸ਼ਨ ਰਾਹੀਂ ਆਪਣੇ ਰੌਸ਼ਨ ਭਵਿੱਖ ਦੇ ਸੰਕੇਤ ਦਿੱਤੇ ਹਨ | ਜ਼ਿਕਰਯੋਗ ਹੈ ਕਿ ਜਸਦੇਵ ਸਿੰਘ ਗਿੱਲ ਅਤੇ ਕੈਪਟਨ ਬਰਕਤ ਸਿੰਘ ਦੀ ਅਗਵਾਈ ਵਿਚ ਖ਼ਾਲਸਾ ਸਪੋਰਟਸ ਕਲੱਬ ਹਾਂਗਕਾਂਗ ਦੀ ਟੀਮ ਵਲੋਂ 32ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਵਿਚ ਵੱਖ-ਵੱਖ ਦੇਸ਼ਾਂ ਦੀਆਂ ਚੋਟੀ ਦੀਆਂ 13 ਟੀਮਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਐਨ. ਐਸ. ਡਬਲਿਊ. ਲਾਇਨਜ਼ ਕਲੱਬ ਦੀ ਟੀਮ ਨੂੰ ਮੁੱਖ ਮੁਕਾਬਲੇ ਵਿਚ ਮਾਤ ਦੇ ਕੇ ਹਾਕੀ ਚੈਂਪੀਅਨ ਕੱਪ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਖ਼ਾਲਸਾ ਕਲੱਬ ਦੇ ਿਖ਼ਡਾਰੀਆਂ ਦੇਵ ਸਿੰਘ ਢਿੱਲੋਂ ਵਲੋਂ ਬੈਸਟ ਪਲੇਅਰ ਆਫ਼ ਦਾ ਟੂਰਨਾਮੈਂਟ ਅਤੇ 17 ਸਾਲਾ ਵਿਸ਼ਾਲ ਸਿੰਘ ਸਿੱਧੂ ਵਲੋਂ ਮੋਸਟ ਵੈਲੂਏਬਲ ਪਲੇਅਰ ਯੂਥ ਆਫ਼ ਦਾ ਟੂਰਨਾਮੈਂਟ ਜਿਹੇ ਵੱਕਾਰੀ ਐਵਾਰਡ ਹਾਂਗਕਾਂਗ ਵਾਸੀ ਪੰਜਾਬੀਆਂ ਦੀ ਝੋਲੀ ਪਾਏ | ਇਨ੍ਹਾਂ ਖੇਡਾਂ ਵਿਚ ਅਰਸ਼ਮੀਤ ਸਿੰਘ ਵਲੋਂ 4, ਅਨਮੋਲ ਸਿੰਘ ਚਾਹਲ ਵਲੋਂ 2 ਅਤੇ ਵਿਸ਼ਾਲ ਸਿੰਘ ਸਿੱਧੂ ਵਲੋਂ 1 ਵਿਲੱਖਣਤਾ ਭਰਪੂਰ ਗੋਲ ਕਰਕੇ ਪੂਰੇ ਖੇਡ ਮੇਲੇ ਦੀ ਵਾਹ-ਵਾਹ ਲੁੱਟੀ | ਖ਼ਾਲਸਾ ਕਲੱਬ ਵਲੋਂ ਹਾਕੀ ਟੀਮ ਲਈ ਸੰਪੂਰਨ ਖੇਡ ਪ੍ਰਬੰਧ ਕਰਨ ਬਦਲੇ ਆਸਟ੍ਰੇਲੀਆ ਨਿਵਾਸੀ ਹਾਂਗਕਾਂਗ ਦੇ ਪੁਰਾਣੇ ਵਸਨੀਕ ਸਰਬਜੀਤ ਸਿੰਘ ਬਰਾੜ, ਸੰਨੀ ਸਿੰਘ ਸੇਖੋਂ ਅਤੇ ਮਨਜੀਤ ਸਿੰਘ ਖਹਿਰਾ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ |