ਹਾਂਗਕਾਂਗ ਪੁਲਸ ਵਾਲਾ ਵੀ ਕੋਰਨਾ ਦੇ ਲਪੇਟ ਚ’, ਕੁਲ ਗਿਣਤੀ 69 ਹੋਈ

0
964

ਹਾਂਗਕਾਂਗ(ਪਚਬ): ਹਾਂਗਕਾਂਗ ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ਕੱਲ 3 ਨਵੇ ਕੋਰਨਾ ਵਇਰਸ ਦੇ ਕੇਸ ਸਾਹਮਣੇ ਆਉਣ ਤੋ ਬਾਅਦ ਇਸ ਬਿਮਾਰੀ ਤੋਂ ਪੀੜਤਾਂ ਦੀ ਗਿਣਤੀ ਹੁਣ 69 ਹੋ ਗਈ ਹੈ ਜਿਨਾਂ ਵਿਚ ਪੁਲੀਸ ਵਾਲਾ ਵੀ ਸ਼ਾਮਲ ਹੈ ਜੋ ਕਿ ਜਾਓ ਤੁੰਗ ਵਿਖੇ ਰਹਿਦਾ ਹੈ ਤੇ ਨਾਰਥ ਪੁਇਟ ਸਟੇਸ਼ਨ ਵਿਖੇ ਡਿਉਟੀ ਦਿੰਦਾ ਹੈ। ਇਹ ਵੀ ਪਤਾ ਲਗਾ ਹੈ ਕਿ ਉਸ ਦੀ ਪਤਨੀ ਅਤੇ ਮਾਂ ਵੀ ਇਸ ਬਿਮਾਰੀ ਤੋਂ ਪੜਤ ਹੋ ਸਕਦੀਆਂ ਹਨ। ਇਹ ਵਿਅਕਤੀ 18 ਫਰਵਰੀ ਨੂੰ ਨਾਰਥ ਪੁਇਟ ਵਿਖੇ ਇਕ ਪਾਰਟੀ ਵਿਚ ਵੀ ਸ਼ਾਮਲ ਹੋਇਆ ਸੀ ਜਿਸ ਵਿਚ ਹੋਰ 59 ਪੁਲਸ ਵਾਲੇ ਸ਼ਾਮਲ ਸਨ। ਹੁਣ ਇਨਾਂ ਸਭ ਨੂੰ ਘਰ ਵਿਚ ਹੀ ਵੱਖ ਰਹਿਣ ਦੇ ਅਦੇਸ਼ ਦਿੰਦੇ ਗਏ ਹਨ। ਇਸ ਤੋਂ ਇਲਾਵਾ ਕੱਲ ਸਾਹਮਣੇ ਆਏ ਹੋਰ ਕੇਸਾਂ ਵਿਚ ਇਕ ਟੈਕਸੀ ਡਾਰਾਇਵ ਤੇ ਦੂਜੀ ਇਕ ਔਰਤ ਹੈ ਜੋ ਇਕ ਰੈਸਟੋਰੈਟ ਵਿਚ ਕੈਸੀਅਰ ਵਜੋ ਕੰਮ ਕਰਦੀ ਸੀ।
ਇਸ ਤੋ ਇਲਾਵਾ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਕਮਬੋਡੀਆ ਵਿਖੇ ਰੁਕੇ ਇਕ ਸਮੰਦਰੀ ਜਹਾਜ ਦੇ ਦਰਜਨ ਦੇ ਕਰੀਬ ਮੁਸਫਰਾਂ ਦੀ ਤਲਾਸ਼ ਵਿਚ ਹੈ। ਇਨਾਂ ਤੇ ਕੋਰਨਾ ਤੋਂ ਪੀੜਤ ਹੋਣ ਦਾ ਛੱਕ ਹੈ।
ਕੱਲ ਜਪਾਨ ਦੇ ਸਮੰਦਰੀ ਜਹਾਜ ਦੇ 106 ਮੁਸਫਰਾਂ ਨੂੰ ਲੈ ਕੇ ਵਿਸ਼ੇਸ ਉਡਾਨ ਹਾਂਗਕਾਂਗ ਪੁਹੰਚੀ। ਇਨਾਂ ਸਭ ਨੂੰ ਵੱਖਰੇ ਰਹਿਣ ਲਈ ਇਕ ਵਿਸ਼ੇਸ ਕੈਪ ਵਿਚ ਭੇਜਿਆ ਗਿਆ ਹੈ ਜੋ ਕਿ ਹਾਉਸਿੰਗ ਵਿਭਾਗ ਦੀ ਫੋਤਾਨ ਸਥਿਤ ਇਕ ਨਵੀ ਬਿਲਡਿਗ ਵਿਚ ਹੈ।
ਹਾਂਗਕਾਂਗ ਵਿਚ ਆਉਣ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਆਈ ਵੱਡੀ ਕਮੀ ਕਾਰਨ ਹਵਾਈ ਅੱਡੇ ਦਾ ਇਕ ਹਿੱਸਾ ਬੰਦ ਕੀਤਾ ਜਾ ਰਿਹਾ ਹੈ।
ਤਾਜ਼ਾ ਆਰਥਕ ਹਲਾਤਾਂ ਕਾਰਨ ਐਮ ਟੀ ਆਰ ਨੇ ਫੈਸਲਾ ਕੀਤਾ ਹੈ ਇਸ ਸਾਲ ਕਿਰਾਏ ਨਹੀ ਵਧਾਏ ਜਾਣਗੇ ਅਤੇ ਇਸ ਦੇ ਸਟੇਸ਼ਨਾਂ ਵਿਚ ਕਿਰਾਏ ਦੀਆਂ ਦੁਕਾਨਾਂ ਦੇ ਕਰਾਏ ਵਿਚ ਰਾਹਤ ਦਿੱਤੀ ਜਾਵੇਗੀ।
ਕੋਰਨਾ ਵਾਇਰਸ ਕਾਰਬ ਬਹੁਤ ਸਾਰੇ ਕੰਮ ਬੰਦ ਹੋ ਰਹੇ ਹਨ ਜਿਸ ਕਾਰਨ ਬੇਰੁਜਗਾਰੀ ਦਰ 3.4% ਪਹੁੰਚ ਗਈ ਹੈ ਅਤੇ ਇਸ ਦੇ ਹੋਰ ਵਧਣ ਦੀ ਸਭਾਵਨਾ ਹੈ।