ਜ਼ੁਬਿਨ ਫਾਊਡਸ਼ਨ ਨੇ ਗੁਰੂ ਘਰ ਮਾਸਕ ਵੰਡੇ

0
604

ਹਾਂਗਕਾਂਗ(ਪਚਬ) : ਦੁਨੀਆਂ ਭਰ ਦੀ ਤਰਾਂ ਹੀ ਹਾਂਗਕਾਂਗ ਵਿਚ ਵੀ ਕੋਰਨਾ ਵਾਇਰਸ ਦਾ ਸਹਿਮ ਜਾਰੀ ਹੈ। ਇਸ ਕਾਰਨ ਸਭ ਤੋਂ ਵੱਧ ਮੰਗ ਫੇਸ ਮਾਸਕਾਂ ਦੀ ਹੈ। ਕਈ ਥਾਵਾਂ ਤੇ ਜਿਥੇ ਇਹ ਮਹਿਗੇ ਮੁੱਲ ਤੇ ਵੇਚੇ ਜਾ ਰਹੇ ਹਨ ਉਥੇ ਹੀ ਕਈ ਸਮਾਜ ਸੇਵੀ ਸੰਸਥਾਵਾਂ ਮੁਫਤ ਮਾਸਕ ਵੰਡ ਰਹੀਆਂ ਹਨ। ਇਸੇ ਤਹਿਤ ਜ਼ੁਬਿਨ ਫਾਊਡਸ਼ਨ ਨੇ  ਐਤਵਾਰ ਨੂੰ ਗੁਰੂ ਘਰ ਵਿਖੇ ਮਾਸਕ ਵੰਡੇ। ਇਨਾਂ ਨੇ ਸਿਰਫ ਬੱਚਿਆਂ ਕਈ ਵਰਤੋਂ ਵਿਚ ਆਉਣ ਵਾਲੇ ਛੋਟੇ ਅਕਾਰ ਦੇ ਮਾਸਕ ਹੀ ਵੰਡੇ ਕਿਉ ਜੋ ਬੱਚਿਆਂ ਦੇ ਮਾਸਕ ਮਿਲਣੇ ਬਹੁਤ ਮੁਸਕਲ ਹਨ।
ਤਾਜ਼ਾ ਅੰਕੜੇ ਦਸਦੇ ਹਨ ਕਿ ਹਾਂਗਕਾਂਗ ਵਿਚ ਕੋਰਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 74 ਹੋ ਗਈ ਹੈ।      ਇਸੇ ਦੌਰਨਾ ਹੀ ਕਰੋਨਾ ਤੋਂ ਛੁਕਾਰੇ ਲਈ ਗੁਰੂ ਘਰ ਵਿਖੇ ਅਖੰਡ ਪਾਠ ਦੇ ਭੋਗ ਵੀ ਪਾਏ ਗਏ।