ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜੈਮਿਨ ਦਾ ਦੇਹਾਂਤ

0
136

ਬੀਜਿੰਗ (ਏਪੀ) : 1989 ’ਚ ਹੋਏ ਥਯੇਨ ਆਨ ਮਨ ਚੌਕ ਕਤਲੇਆਮ ਤੋਂ ਬਾਅਦ ਦੁਨੀਆ ਦੇ ਵਖਰੇਵੇਂ ਤੋਂ ਚੀਨ ਨੂੰ ਬਾਹਰ ਕੱਢਣ ਵਾਲੇ ਤੇ ਆਰਥਿਕ ਸੁਧਾਰਾਂ ਦੇ ਸਮਰਥਕ ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜੈਮਿਨ ਦਾ ਬੁੱਧਵਾਰ ਨੂੰ ਦੇਹਾਂਤ ਤੋਂ ਬਾਅਦ ਇਕ ਯੁੱਗ ਦਾ ਅੰਤ ਹੋ ਗਿਆ। 96 ਸਾਲਾ ਜਿਆਂਗ ਲੂਕੋਮੀਆ ਬਿਮਾਰੀ ਤੋਂ ਪੀੜਤ ਸਨ, ਇਸ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਜਿਆਂਗ ਜੈਮਿਨ ਨੂੰ 1989 ਦੇ ਥਯੇਨ ਆਨ ਮਨ ਚੌਕ ਕਤਲੇਆਮ ਤੋਂ ਬਾਅਦ ਵੰਡੀ ਗਈ ਕਮਿਊਨਿਸਟ ਪਾਰਟੀ ਦੇ ਇਕ ਹੈਰਾਨਕੁੰਨ ਬਦਲ ਦੇ ਤੌਰ ’ਤੇ ਅਗਵਾਈ ਲਈ ਚੁਣਿਆ ਗਿਆ ਸੀ। ਵਿਦਿਆਰਥੀਆਂ ਦੀ ਅਗਵਾਈ ਵਾਲੇ ਥਯੇਨ ਆਨ ਮਨ ਪ੍ਰਦਰਸ਼ਨਕਾਰੀਆਂ ਨਾਲ ਹਮਦਰਦੀ ਪ੍ਰਗਟ ਕਰਨ ਤੋਂ ਬਾਅਦ ਝਾਓ ਜਿਆਂਗ ਨੂੰ ਪਾਰਟੀ ਦੇ ਜਨਰਲ ਸਕੱਤਰ ਦੇ ਅਹੁੰਦੇ ਤੋਂ ਹਟਾ ਦਿੱਤਾ ਗਿਆ ਸੀ। ਜਿਆਂਗ ਜੈਮਿਨ ਨੇ ਸਭ ਤੋਂ ਤਾਕਤਵਰ ਮੰਨੇ ਜਾਣ ਵਾਲੇ ਕਮਿਊਨਿਸਟ ਪਾਰਟੀ ਦੇ ਜਰਨਲ ਸਕੱਤਰ ਦੇ ਤੌਰ ’ਤੇ 13 ਸਾਲ ਤਕ ਦੇਸ਼ ਦੀ ਅਗਵਾਈ ਕੀਤੀ, ਜਦਕਿ 1993 ਤੋਂ 2003 ਤਕ ਉਹ ਦੇਸ਼ ਦੇ ਰਾਸ਼ਟਰਪਤੀ ਰਹੇ।
ਜਿਆਂਗ ਨੂੰ ਚੀਨ ਨੂੰ ਬਾਜ਼ਾਰਪੱਖੀ ਸੁਧਾਰ ਕਰਨ ਵਾਲੇ, 1997 ’ਚ ਬਿ੍ਰਟਿਸ਼ ਸ਼ਾਸਨ ਤੋਂ ਹਾਂਗਕਾਂਗ ਦੀ ਵਾਪਸੀ ਤੇ 2001 ’ਚ ਵਿਸ਼ਵ ਵਪਾਰ ਸਮੂਹ ’ਚ ਬੀਜਿੰਗ ਦੇ ਦਾਖਲੇ ਸਮੇਤ ਇਤਿਹਾਸਕ ਤਬਦੀਲੀਆਂ ਲਈ ਜਾਣਿਆੇ ਜਾਂਦਾ ਹੈ। ਜੰਮੂ-ਕਸ਼ਮੀਰ ਨੂੰ ਲੈ ਕੇ ਜਿਆਂਗ ਜੈਮਿਨ ਨੇ ਪਾਕਿਸਤਾਨੀ ਸੰਸਦ ’ਚ ਦਿੱਤੇ ਆਪਣੇ ਭਾਸ਼ਣ ’ਚ ਕਿਹਾ ਸੀ ਕਿ ਜੇ ਕੁਝ ਮੁੱਦਿਆਂ ਦਾ ਹੱਲ ਨਾ ਨਿਕਲ ਰਿਹਾ ਹੋਵੇ ਤਾਂ ਉਨ੍ਹਾਂ ਨੂੰ ਠੰਡੇ ਬਸਤੇ ’ਚ ਪਾ ਦੇਣਾ ਚਾਹੀਦਾ ਹੈ। ਜਿਆਂਗ ਦੇ ਸ਼ਾਸਨ ਕਾਲ ’ਚ ਥਯੇਨ ਆਨ ਮਨ ਸੁਕੇਅਰ ਵਿਰੋਧ ਤੋਂ ਬਾਅਦ ਚੀਨ ’ਚ ਕੋਈ ਵੱਡਾ ਪ੍ਰਦਰਸ਼ਨ ਨਹੀਂ ਹੋਇਆ ਸੀ।