ਧੀ ਦੇ ਕਰਜ਼ਿਆਂ ਤੋਂ ਪਰੇਸ਼ਾਨ ਪਰਿਵਾਰ ਨੇ ਕੀਤੀ ਖੁਦਕੁਸ਼ੀ

0
767

ਹਾਂਗਕਾਂਗ(ਪੰਜਾਬੀ ਚੇਤਨਾ): ਤਿੰਨ ਲੋਕਾਂ ਦੇ ਇੱਕ ਪਰਿਵਾਰ ਨੇ ਸ਼ੁੱਕਰਵਾਰ ਨੂੰ ਆਪਣੇ ਯੂਏਨ ਲੌਂਗ ਘਰ ਵਿੱਚ ਕੋਲੇ ਸਾੜ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਨਾਂ ਦੀ ਧੀ ਦੇ 6 ਲੱਖ ਦੇ ਕਰਜ਼ਿਆਂ ਦਾ ਨਿਪਟਾਰਾ ਕਰਨ ਵਿੱਚ ਉਹ ਅਸਮਰੱਥ ਹੋਣ ਕਰਕੇ ਨਿਰਾਸ਼ ਸਨ। ਇਸ ਦੁਖਾਂਤ ਨੇ ਇੱਕ ਕਤੂਰੇ ਦੀ ਜਾਨ ਵੀ ਲੈ ਲਈ।
ਇਹ ਦੁਖਾਂਤ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਹੀ ਟਿਨ ਸੁਮ ਸੁਏਨ, ਹੰਗ ਸ਼ੂਈ ਕੀਊ ਦੇ ਇੱਕ ਫਲੈਟ ਵਿੱਚ ਵਾਪਰਿਆ। ਇੱਕ ਵਿਅਕਤੀ ਨੂੰ ਧੀ ਦਾ ਸੁਨੇਹਾ ਮਿਲਿਆ ਜਿਸਦਾ ਨਾਮ ਸ਼ੂਮ ਸੀ, ਜਿਸ ਨੇ ਕਿਹਾ ਕਿ ਉਹ ਨਾਖੁਸ਼ ਹੈ, ਇਸ ਲਈ ਉਹ ਯੂਏਨ ਲੌਂਗ ਫਲੈਟ ਵਿੱਚ ਪਹੁੰਚਿਆ ਪਰ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲਿਆ । ਫਲੈਟ ਵਿਚੋਂ ਸਾੜਨ ਦੀ ਬਦਬੂ ਦਾ ਪਤਾ ਲੱਗਣ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨੂੰ ਸੂਚਤ ਕੀਤਾ।
ਅੱਗ ਬੁਝਾਊ ਦਸਤੇ ਤੇ ਪੁਲਿਸ ਪਹੁੰਚੇ ਅਤੇ ਘਰ ਵਿੱਚ ਦਾਖਲ ਹੋਏ, ਉਥੇ ਤਿੰਨ ਲੋਕ ਬੇਹੋਸ਼ ਪਏ ਸਨ। 48 ਸਾਲਾ ਸ਼ੂਮ ਅਤੇ ਉਸ ਦੇ ਮਾਤਾ-ਪਿਤਾ, ਜਿਨ੍ਹਾਂ ਦੀ ਉਮਰ 72 ਸਾਲ ਸੀ, ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਆਤਮਘਾਤੀ ਵਿਚਾਰ ਆ ਰਹੇ ਹਨ, ਤਾਂ ਮਦਦ ਲਈ ਤੁਸੀਂ ਇਹਨਾਂ ਹੈਲਪਲਾਈਨਾਂ ਤੋਂ ਮਦਦ ਮੰਗ ਸਕਦੇ ਹੋ।

ਆਤਮਹੱਤਿਆ ਰੋਕਥਾਮ ਸੇਵਾ: 2382 0000
ਸਮਾਰੀਟਨ ਹਾਂਗਕਾਂਗ: 2389 2222
ਸਮਾਜ ਭਲਾਈ ਵਿਭਾਗ: 2343 225
ਕੈਰੀਟਾਸ ਫੈਮਿਲੀ ਕਰਾਈਸਿਸ ਸਪੋਰਟ ਹੌਟਲਾਈਨ: 18288