ਥਿਨ-ਸੂ-ਵਾਈ ਦੀ ਸੰਗਤ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

0
395

ਹਾਂਗਕਾਂਗ (ਜੰਗਬਹਾਦਰ ਸਿੰਘ): ਥਿਨ-ਸੂ-ਵਾਈ ਦੀ ਸੰਗਤ ਵਲੋਂ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਹਰ ਸਾਲ ਦੀ ਤਰ੍ਹਾਂ ਨੋਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦਿਵਾਨ ਵਿੱਚ ਕੀਰਤਨੀ ਜਥਿਆਂ ਅਤੇ ਕਥਾਵਚਕਾਂ ਵੱਲੋਂ ਗੁਰੂ ਜਸ ਗਾਇਨ ਕਰਕੇ ਅਤੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਗਿਆ। ਇਸ ਮੋਕੇ ਥਿਨ-ਸੂ-ਵਾਈ ਦੀ ਸੰਗਤ ਵਲੋਂ ਗੁਰੂ ਘਰ ਦੇ ਬਿਲਡਿੰਗ ਫੰਡ ਲਈ 44000 ਦੇ ਕਰੀਬ ਸੇਵਾ ਭੇਟ ਕੀਤੀ ਗਈ। ਥਿਨ-ਸੂ-ਵਾਈ ਦੀ ਸੰਗਤ ਵਲੋਂ ਵਿਸ਼ੇਸ ਉਪਰਾਲੇ ਰਾਹੀ ਸਾਂਝੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਬਿਲਡਿਗ ਫੰਡ ਵਿੱਚ ਕਰੀਬ ਸਾਢੇ ਸੱਤ ਲੱਖ ਡਾਲਰ ਦੀ ਰਕਮ ਭੇਟ ਕੀਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੇਵਾਂ ਨਿਰਵਿਘਨ ਜਾਰੀ ਰਹੇਗੀ। ਪ੍ਰਬੰਧਕਾਂ ਵਲੋਂ ਸੇਵਾ ਕਾਰਜ ਵਿਚ ਯੋਗਦਾਨ ਤੇ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ ਗਿਆ।