ਟ੍ਰੰਪ ਦਾ ਕਿਮ ਜੌਂਗ ਨੂੰ ਸੁੱਖਦ ਸੁਨੇਹਾ

0
321

ਦੁਨੀਆ ਵਿੱਚ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਦੀ ਦਹਿਸ਼ਤ ਫੈਲੀ ਹੋਈ ਹੈ। ਕਿਮ ਜੋਂਗ ਨਾਲ ਜ਼ਬਰਦਸਤ ਤਣਾਅ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਬਹੁਤ ਵੱਡਾ ਬਿਆਨ ਦਿੱਤਾ ਹੈ। ਟ੍ਰੰਪ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨਾਲ ਅਮਰੀਕੀ ਸਹੀ ਸਮੇਂ ਤੇ ਸਹੀ ਹਾਲਾਤ ਵਿੱਚ ਗੱਲਬਾਤ ਲਈ ਤਿਆਰ ਹੈ। ਅਮਰੀਕਾ ਤੇ ਦੱਖਣੀ ਕੋਰੀਆ ਦਾ ਕਿਮ ਜੋਂਗ ਨਾਲ ਜ਼ਬਰਦਸਤ ਤਣਾਅ ਚੱਲ ਰਿਹਾ ਹੈ।

ਦਰਅਸਲ, ਕੱਲ੍ਹ ਅਮਰੀਕੀ ਰਾਸ਼ਟਰਪਤੀ ਟ੍ਰੰਪ ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੁਨ-ਜੇ-ਇਨ ਨੇ ਫੋਨ ‘ਤੇ ਗੱਲ ਕੀਤੀ। ਗੱਲਬਾਤ ਕਿਮ ਜੋਂਗ ਨੂੰ ਲੈ ਕੇ ਹੀ ਹੋਈ। ਇਸ ਗੱਲਬਾਤ ਵਿੱਚ ਟ੍ਰੰਪ ਨੇ ਕਿਹਾ ਕਿ ਅਮਰੀਕਾ ਉੱਤਰੀ ਕੋਰੀਆ ਨਾਲ ਸਹੀ ਸਮੇਂ ਤੇ ਸਹੀ ਹਾਲਾਤ ਵਿੱਚ ਗੱਲਬਾਤ ਲਈ ਤਿਆਰ ਹੈ। ਦੂਜੇ ਪਾਸੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੁਨ-ਜੇ-ਇਨ ਨੇ ਕਿਹਾ ਕਿ ਉਹ ਕਿਮ ਜੋਂਗ ਨਾਲ ਬੈਠਕ ਲਈ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ।

ਦੋਵਾਂ ਦੇਸ਼ਾਂ ਨੇ ਜਦੋਂ ਮੀਡੀਆ ਨਾਲ ਮਨ ਦੀ ਗੱਲ ਸਾਂਝੀ ਕੀਤੀ ਤਾਂ ਸੰਦੇਸ਼ ਕਿਮ ਜੋਂਗ ਨੂੰ ਗਿਆ। ਇਹ ਸਿਗਨਲ ਅਜਿਹੇ ਸਮੇਂ ਗਿਆ ਹੈ ਜਦੋਂ ਕਿਮ ਜੋਂਗ ਦੇ ਤੇਵਰ ਥੋੜੇ ਨਰਮ ਹੋਏ ਹਨ। ਦੋ ਸਾਲ ਬਾਅਦ ਕਿਮ ਜੋਂਗ ਨੇ ਆਪਣੇ ਕੱਟੜ ਦੁਸ਼ਮਣ ਦੱਖਣੀ ਕੋਰੀਆ ਨਾਲ ਗੱਲਬਾਤ ਕੀਤੀ ਹੈ। ਦੱਖਣੀ ਕੋਰੀਆ ਦੀ ਸਰਕਾਰ ਪਿਛਲੇ ਇੱਕ ਸਾਲ ਤੋਂ ਉੱਤਰੀ ਕੋਰੀਆ ਨਾਲ ਗੱਲਬਾਤ ਦੀ ਕੋਸ਼ਿਸ ਕਰ ਰਹੀ ਸੀ, ਪਰ ਤਾਨਾਸ਼ਾਹ ਇਸ ਦੌਰਾਨ ਆਪਣੇ ਮਿਸਾਇਲ ਤੇ ਪ੍ਰਮਾਣੂ ਪ੍ਰੋਗਰਾਮ ਵਿੱਚ ਰੁੱਝਿਆ ਹੋਇਆ ਸੀ।