Gold Price Today: ਸੋਨੇ ਦੀਆਂ ਕੀਮਤਾਂ ਘਟੀਆਂ

0
123

ਨਵੀਂ ਦਿੱਲੀ : ਮੰਗਲਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। 24 ਕੈਰੇਟ ਸੋਨੇ ਦੀ ਕੀਮਤ 220 ਰੁਪਏ ਘਟ ਕੇ 59,730 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ ਹੈ। ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ 200 ਰੁਪਏ ਘੱਟ ਕੇ 54,750 ਰੁਪਏ ਹੋ ਗਈ ਹੈ। ਚਾਂਦੀ ਦੀ ਕੀਮਤ 1000 ਰੁਪਏ ਘਟ ਕੇ 74,800 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਰਹੀ ਹੈ।

ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਵਿੱਚ ਸੋਨੇ ਦੀ ਕੀਮਤ
ਦਿੱਲੀ: 24 ਕੈਰੇਟ 59,880 ਰੁਪਏ; 22 ਕੈਰੇਟ 54,900 ਰੁਪਏ
ਮੁੰਬਈ: 24 ਕੈਰੇਟ 59,730 ਰੁਪਏ; 22 ਕੈਰੇਟ 54,750 ਰੁਪਏ
ਚੇਨਈ: 24 ਕੈਰੇਟ 60,050 ਰੁਪਏ; 22 ਕੈਰੇਟ 55,050 ਰੁਪਏ
ਕੋਲਕਾਤਾ: 24 ਕੈਰੇਟ 59,730 ਰੁਪਏ; 22 ਕੈਰੇਟ 54,750 ਰੁਪਏ

ਸੋਨੇ – ਚਾਂਦੀ ਦੀਆਂ ਅੰਤਰਰਾਸ਼ਟਰੀ ਕੀਮਤ
ਕੌਮਾਂਤਰੀ ਪੱਧਰ ‘ਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦੇਖੀ ਗਈ ਹੈ। ਸੋਨਾ 0.35 ਫੀਸਦੀ ਡਿੱਗ ਕੇ 1,929.80 ਡਾਲਰ ਪ੍ਰਤੀ ਔਂਸ ਅਤੇ ਚਾਂਦੀ 1.18 ਫੀਸਦੀ ਡਿੱਗ ਕੇ 23.11 ਡਾਲਰ ਪ੍ਰਤੀ ਔਂਸ ‘ਤੇ ਆ ਗਈ।