ਹੱਟਸਐਪ ਰਾਹੀਂ ਫੈਲ ਰਹੀਆਂ ਅਫ਼ਵਾਹਾਂ ਬਾਰੇ ਦੱਸਣ ਵਾਲੇ ਨੂੰ 34 ਲੱਖ ਦਾ ਇਨਾਮ

0
299

ਨਵੀਂ ਦਿੱਲੀ: ਵ੍ਹੱਟਸਐਪ ਰਾਹੀਂ ਫ਼ਰਜ਼ੀ ਖ਼ਬਰਾਂ ਤੇ ਅਫ਼ਵਾਹਾਂ ਫੈਲਾਉਣ ਦੇ ਮੁੱਦੇ ‘ਤੇ ਕੰਪਨੀ ਨੇ ਵੱਡਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਵ੍ਹੱਟਸਐਪ ‘ਤੇ ਫੈਲਣ ਵਾਲਿਆਂ ਦੀ ਪੂਰੀ ਖੋਜ ਕਰਕੇ ਭੇਜਣ ਵਾਲਿਆਂ ਨੂੰ 34 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਲਈ ਕੋਈ ਵੀ ਬਿਨੈ ਕਰ ਸਕਦਾ ਹੈ। ਵ੍ਹੱਟਸਐਪ ਨੇ ਇਹ ਫੈਸਲਾ ਭਾਰਤ ਵਿੱਚ ਭੀੜ ਵੱਲੋਂ ਅਫ਼ਵਾਹਾਂ ‘ਤੇ ਯਕੀਨ ਕਰਕੇ ਕੁੱਟ-ਕੁੱਟ ਕੇ ਕਈ ਲੋਕਾਂ ਨੂੰ ਮਾਰ ਦੇਣ ਤੋਂ ਬਾਅਦ ਲਿਆ ਹੈ।
ਵ੍ਹੱਟਸਐਪ ਦੇ ਬੁਲਾਰੇ ਨੇ ਦੱਸਿਆ ਕਿ ਵ੍ਹੱਟਸਐਪ ਲੋਕਾਂ ਨੂੰ ਜੋੜ ਕੇ ਗ਼ਲਤ ਖ਼ਬਰਾਂ ‘ਤੇ ਲਗਾਮ ਕੱਸਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਨਵੇਂ ਪ੍ਰਾਜੈਕਟ ਰਾਹੀਂ ਭਾਰਤ ਦੇ ਵੱਡੇ ਬੁੱਧੀਜੀਵੀਆਂ ਤੇ ਵਿਸ਼ਾ ਮਾਹਰਾਂ ਨੂੰ ਨਾਲ ਜੋੜ ਕੇ ਇਹ ਪਤਾ ਲਾਉਣਾ ਚਾਹੁੰਦੇ ਹਨ ਕਿ ਆਖ਼ਰ ਕਿਵੇਂ ਗ਼ਲਤ ਜਾਣਕਾਰੀ ਨੂੰ ਆਨਲਾਈਨ ਪਲੇਟਫ਼ਾਰਮ ਰਾਹੀਂ ਫੈਲਾਇਆ ਜਾਂਦਾ ਹੈ। ਇਸ ਖੋਜ ਨਾਲ ਅਸੀਂ ਯੂਜ਼ਰਜ਼ ਨੂੰ ਫੇਕ ਨਿਊਜ਼ ਪਛਾਣਨ ਤੇ ਗ਼ਲਤ ਜਾਣਕਾਰੀ ਸਾਂਝੀ ਕਰਨ ਤੋਂ ਰੋਕ ਸਕਦੇ ਹਾਂ।
ਇਸ ਕੰਮ ਲਈ 12 ਅਗਸਤ ਤੋਂ 14 ਸਤੰਬਰ ਤਕ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਉਨ੍ਹਾਂ ਨਾਲ ਜੁੜਨ ਵਾਲੇ 12 ਅਗਸਤ ਤਕ ਬਿਨੈ ਕਰ ਸਕਦੇ ਹਨ, ਜਿਸ ਤੋਂ ਬਾਅਦ ਚੁਣੇ ਜਾਣ ਸਬੰਧੀ ਜਾਣਕਾਰੀ 14 ਸਤੰਬਰ ਨੂੰ ਲੋਕਾਂ ਨੂੰ ਉਨ੍ਹਾਂ ਦੇ ਈਮੇਲ ‘ਤੇ ਦਿੱਤੀ ਜਾਵੇਗੀ। ਚੁਣੇ ਹੋਏ ਲੋਕਾਂ ਦੀ ਵਰਕਸ਼ਾਪ ਵੀ ਲੱਗੇਗੀ।
ਕੰਪਨੀ ਨੇ ਕਿਹਾ ਕਿ ਭਾਰਤ, ਬ੍ਰਾਜ਼ੀਲ, ਇੰਡੋਨੇਸ਼ੀਆ, ਮੈਕਸਿਕੋ ਤੇ ਉਨ੍ਹਾਂ ਦੇਸ਼ਾਂ ਵਿੱਚ ਖੋਜ ਨੂੰ ਪਹਿਲ ਦਿੱਤੀ ਜਾਵੇਗੀ, ਜਿੱਥੇ ਵ੍ਹੱਟਸਐਪ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਜਿਸ ਬਿਨੈਕਾਰ ਨੇ ਪੀਐਚਡੀ ਦੀ ਡਿਗਰੀ ਕੀਤੀ ਹੋਵੇਗੀ, ਉਸ ਨੂੰ ਸਿੱਧਾ ਵੀ ਚੁਣਿਆ ਜਾਵੇਗਾ ਤੇ ਬਾਕੀਆਂ ਦੀ ਸਮੀਖਿਆ ਕੀਤੀ ਜਾਵੇਗੀ।