ਹੁਣ ਦਿੱਲੀ ਤੋਂ ਅਮਰੀਕਾ ਦਾ ਕਿਰਾਇਆ ਸਿਰਫ 13 ਹਜ਼ਾਰ ਰੁਪਏ

0
735

ਦਿੱਲੀ : ਅਮਰੀਕਾ ਅਤੇ ਕੈਨੇਡਾ ਘੁੰਮਣ ਦੇ ਚਾਹਵਾਨਾਂ ਲਈ ਇਕ ਨਵੀਂ ਖੁਸ਼ਬਰੀ ਹੈ। ਹੁਣ ਆਪ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਅਮਰੀਕਾ ਅਤੇ ਕੈਨੇਡਾ ਦੀ ਪਲੇਨ ਯਾਤਰਾ ਸਿਰਫ 13,499 ਰੁਪਏ `ਚ ਕਰ ਸਕਦੇ ਹੋ। ਆਈਸਲੈਂਡ ਦੀ ਏਅਰਲਾਈਨ ਵਾਵ (ਡਬਲਿਊ ਓ ਡਬਲਿਊ) ਏਅਰ ਨੇ ਆਪਣੀਆਂ ਉਡਾਨਾਂ ਲਈ ਘੱਟ ਕਿਰਾਏ ਦੀ ਪੇਸ਼ਕਸ਼ ਕੀਤੀ ਹੈ। ਇੱਥੇ ਜਾਰੀ ਬਿਆਨ ਅਨੁਸਾਰ ਏਅਰਲਾਈਨ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਆਪਣੇ ਕੇਂਦਰ ਆਈਸਲੈਂਡ ਦੇ ਰੇਕਜਾਵਿਕ ਦੇ ਲਈ ਸੱਤ ਦਸੰਬਰ ਤੋਂ ਉਡਾਨ ਸ਼ੁਰੂ ਕਰੇਗੀ।
ਇਸਦੀ ਸ਼ੁਰੂਆਤ ਕਰਦੇ ਹੋਏ ਵਾਵ ਏਅਰ ਤਿੰਨ ਹਫਤਾਵਰੀ ਉਡਾਨਾਂ ਚਲਾਏਗੀ। ਕੰਪਨੀ ਇਨ੍ਹਾਂ ਉਡਾਨਾਂ ਰਾਹੀਂ ਆਪਣੇ ਕੇਂਦਰ ਰੇਕਜਾਵਿਕ ਦੇ ਰਾਸਤੇ ਯਾਤਰੀਆਂ ਨੂੰ ਉਤਰ ਅਮਰੀਕਾ ਅਤੇ ਯੂਰਪ ਨਾਲ ਜੋੜੇਗੀ। ਬਾਅਦ `ਚ ਉਡਾਨਾਂ ਦੀ ਗਿਣਤੀ ਵਧਾਕੇ ਹਫਤੇ `ਚ ਪੰਜ ਕੀਤੀ ਜਾਵੇਗੀ। ਏਅਰਲਾਈਨ ਦੇ ਬਿਆਨ ਅਨੁਸਰ, ਯਾਤਰੀ 13,499 ਰੁਪਏ ਦਾ ਕਿਰਾਇਆ ਦੇਕੇ ਸਿ਼ਕਾਗੋ, ਓਰਲੈਂਡੋ, ਨਿਊਰਕ ਡੈਟਰਾਇਟ, ਸੈਨ ਫਰਾਂਸਿਸਕ’, ਬਾਲਟੀਮੋਰ, ਬੋਸਟਨ, ਪਿਟਸਬਰਗ, ਲੈਸ ਏਂਜਲਸ, ਵਾਸਿ਼ੰਗਟਨ ਡੀਸੀ, ਸੈਂਟ ਲੂਈ ਵਰਗੇ ਸ਼ਹਿਰਾਂ ਦੀ ਹਵਾਈ ਯਾਤਰ ਕਰ ਸਕਦੇ ਹਨ।
ਇਹ ਕਿਰਾਇਆ ਟੋਰਾਂਟੋ ਅਤੇ ਮੌਂਟ੍ਰੀਅਲ ਲਈ ਵੀ ਹੋਵੇਗਾ। ਇਹ ਦਸੰਬਰ 2018 ਤੋਂ ਮਾਰਚ 2019 ਦੇ ਵਿਚ ਨਵੀਂ ਦਿੱਲੀ ਤੋਂ ਉਕਤ ਮੰਜਿ਼ਲਾਂ ਲਈ ਹੋਵੇਗਾ। ਸਸਤੀ ਦਰ `ਤੇ ਲੰਬੀ ਉਡਾਨ ਦੀ ਸਹੂਲਤ ਉਪਲੱਬਧ ਕਰਾਉਣ ਵਾਲੀ ਕੰਪਨੀ ਦੀ ਇਹ ਪੇਸ਼ਕਸ਼ 18 ਸਤੰਬਰ ਤੋਂ 28 ਸਤੰਬਰ ਦੇ ਵਿਚ ਕੀਤੀਆਂ ਗਈਆਂ ਸਾਰੀਆਂ ਬੂਕਿੰਗ `ਤੇ ਲਾਗੂ ਹੋਵੇਗੀ। ਕਿਰਾਇਆ ਉਨ੍ਹਾਂ ਯਾਤਰੀਆਂ ਦੇ ਲਈ ਹੈ ਜੋ ਟਿਕਟ ਦੀ ਬੂਕਿੰਗ ਏਅਰਲਾਈਨ ਦੀ ਵੈਬਸਾਈਟ ਤੋਂ ਕਰਨਗੇ।