ਹਾਂਗਕਾਂਗ ‘ਚ ਮਿੰਨੀ ਬੱਸ ਹਾਦਸੇ ਦੌਰਾਨ ਅੱਗ ਦੀ ਲਪੇਟ ‘ਚ

0
379

ਹਾਂਗਕਾਂਗ (ਜੰਗ ਬਹਾਦਰ ਸਿੰਘ)- ਹਾਂਗਕਾਂਗ ਦੇ ਸ਼ਿੰਗ- ਯੀ ਇਲਾਕੇ ਵਿਚ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਮਿੰਨੀ ਬੱਸ ਦੇ ਸ਼ਿੰਗ-ਯੀ ਨਾਰਥ ਬਿ੍ਜ ਦੇ ਪਿੱਲਰ ਨਾਲ ਟਕਰਾਉਣ ਤੋਂ ਬਾਅਦ ਭਿਆਨਕ ਅੱਗ ਦੀ ਲਪੇਟ ਵਿਚ ਆ ਜਾਣ ‘ਤੇ ਵਾਪਰੇ ਹਾਦਸੇ ਵਿਚ 4 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਹਾਦਸੇ ਦੌਰਾਨ ਬੇਹੋਸ਼ ਹੋਈ ਇਕ ਔਰਤ ਨੂੰ ਹਾਜ਼ਰ ਲੋਕਾਂ ਵਲੋਂ ਬੜੀ ਮੁਸ਼ਕਿਲ ਨਾਲ ਬੱਸ ਦੇ ਆਪਾਤਕਾਲੀਨ ਦਰਵਾਜ਼ੇ ਰਾਹੀਂ ਕੱਢਿਆ ਗਿਆ | ਜਿਸ ਨੂੰ ਅੱਗ ‘ਚ ਝੁਲਸਣ ਕਾਰਨ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਹਾਦਸੇ ਦੇ ਕੁਝ ਹੀ ਸਮੇਂ ‘ਚ ਧਮਾਕਿਆਂ ਨਾਲ ਅੱਗ ਦੀ ਲਪੇਟ ਵਿਚ ਆਈ ਮਿੰਨੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ |