ਸਿੱਖਾਂ ਨੇ ਲੋੜਮੰਦ ਲੋਕਾਂ ਦੀ ਮਦਦ ਲਈ ਬੈਗ ਤਿਆਰ ਕਰਨ ਵਿੱਚ ਮਦਦ ਕੀਤੀ

0
296

ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਦਾ ਚੀਨ ਵਿਚ ਰਲੇਵੇ ਦੀ 26ਵੀ ਵਰੇਗੰਢ 1 ਜੁਲਾਈ ਨੂੰ ਮਨਾਉਣ ਲਈ ਵੱਖ ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸੇ ਤਹਿਤ ਵਾਨਚਾਈ ਡਿਸਟਿਕ ਆਫਿਸ ਵੱਲੋ ਲੋੜਮੰਦ ਲੋਕਾਂ ਨੂੰ ਜਰੂਰੀ ਸਮਾਨ ਵੰਡਣ ਲਈ ਬੈਗ ਤਿਆਰ ਕੀਤੇ ਗਏ ਹਨ। ਇਸ ਲਈ ਸਿੱਖਭਾਈਚਾਰੇ ਵੱਲੋਂ ਵੀ ਉਨਾਂ ਬੈਗਾਂ ਵਿੱਚ ਸਮਾਨ ਪਾਉਣ ਵਿਚ ਮਦਦ ਕੀਤੀ ਗਈ। ਵਾਨਚਾਈ ਡਿਸਟਿਕ ਆਫਿਸ ਦੇ ਮੈਬਰ ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਇਹ ਬੈਗ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਸਮੇਤ ਹੋਰ ਵੀ ਲੋਕਾਂ ਨੂੰ ਵੰਡੇ ਜਾਣਗੇ। ਉਨਾਂ ਅੱਗੇ ਦੱਸਿਆਂ ਕਿ ਸਿੱਖ ਭਾਈਚਾਰਾ ਬਹੁਤ ਵਾਰ ਅਜਿਹੇ ਕੰਮਾਂ ਵਿਚ ਵਾਨਚਾਈ ਡਿਸਟਿਕ ਆਫਿਸ ਦੀ ਮਦਦ ਕਰਦਾ ਰਿਹਾ ਹੈ।