ਸਿਰਫ 999 ਰੁਪਏ ”ਚ ਕਰੋ ਹਵਾਈ ਸਫਰ, ਸਿਰਫ ਅੱਜ ਲਈ ਹੈ ਵਿਸਤਾਰਾ ਦਾ ਇਹ ਆਫਰ

0
365

ਨਵੀਂ ਦਿੱਲੀ—ਹਵਾਬਾਜ਼ੀ ਕੰਪਨੀ ਵਿਸਤਾਰਾ ਨੇ ਗਾਹਕਾਂ ਨੂੰ ਸਸਤੇ ‘ਚ ਹਵਾਈ ਯਾਤਰਾ ਕਰਵਾਉਣ ਲਈ ਇਕ ਖਾਸ ਆਫਰ ਪੇਸ਼ ਕੀਤਾ ਹੈ। ਵਿਸਤਾਰਾ ਬੁੱਧਵਾਰ ਨੂੰ ਟਿਕਟਾਂ ਦੀ ਫਲੈਸ਼ ਵਿਕਰੀ ਕਰੇਗੀ। ਕੰਪਨੀ ਇਸ ‘ਚ ਫਲਾਈਟ ਟਿਕਟਾਂ ‘ਤੇ 75 ਫੀਸਦੀ ਤੱਕ ਦੀ ਛੂਟ ਦੇਵੇਗੀ।
ਇਹ ਹੈ ਆਫਰ
ਏਅਰਲਾਈਨ ਦੀ ‘ਫਲਾਈ ਵਿਦ ਦਿ ਬੈਸਟ ਸੇਲ’ ਬੁੱਧਵਾਰ ਦੁਪਿਹਰ 1 ਵਜੇ ਤੋਂ ਰਾਤ 11 ਵੱਜ ਕੇ 59 ਮਿੰਟ ਤੱਕ ਚੱਲੇਗੀ। ਇਸ ਦੌਰਾਨ ਟਿਕਟ ਬੁਕਿੰਗ ‘ਤੇ 27 ਸਤੰਬਰ 2018 ਤੋਂ 10 ਅਪ੍ਰੈਲ 2019 ਤੱਕ ਯਾਤਰਾ ਕੀਤੀ ਜਾ ਸਕੇਗੀ। ਇਸ ‘ਚ ਇਕੋਨਮੀ ਕਲਾਸ ‘ਚ ਕਿਰਾਇਆ 999 ਰੁਪਏ, ਪ੍ਰੀਮੀਅਮ ਇਕੋਨਮੀ ‘ਚ 2,199 ਰੁਪਏ ਅਤੇ ਬਿਜ਼ਨੈੱਸ ਕਲਾਸ ‘ਚ 5,499 ਰੁਪਏ (ਟੈਕਸ ਅਤੇ ਡਿਊਟੀ ਸਮੇਤ) ਤੋਂ ਸ਼ੁਰੂ ਹੋਵੇਗਾ। ਬੁਕਿੰਗ ਸਿਰਫ ਬੁੱਧਵਾਰ ਨੂੰ ਹੋਵੇਗੀ।
ਯਾਤਰੀਆਂ ਦੇ ਕੋਲ ਚੰਗਾ ਮੌਕਾ
ਅਜੇ ਵਿਸਤਾਰਾ 22 ਡੈਸਟੀਨੇਸ਼ਨਾਂ ਲਈ ਹਫਤੇ ‘ਚ 800 ਫਲਾਈਟਾਂ ਦਾ ਸੰਚਾਲਨ ਕਰਦੀ ਹੈ। ਇਹ ਕੰਪਨੀ ਟਾਟਾ ਸਨਸ ਅਤੇ ਸਿੰਗਾਪੁਰ ਏਅਰਲਾਇੰਸ ਦੀ ਜੁਆਇੰਟ ਵੈਂਚਰ ਹੈ। ਵਿਸਤਾਰਾ ਦੇ ਚੀਫ ਸਟ੍ਰੈਟੇਜਿਕ ਅਤੇ ਕਮਰਸ਼ੀਅਲ ਅਫਸਰ ਸੰਜੀਵ ਕਪੂਰ ਨੇ ਕਿਹਾ ਕਿ ਕੰਪਨੀ ਦੇ ਇਸ ਆਫਰ ਤੋਂ ਜ਼ਿਆਦਾ ਪੈਸੇਂਜਰ ਨੂੰ ਵਿਸਤਾਰਾ ਦੇ ਨਾਲ ਉਡਾਣ ਦਾ ਅਨੁਭਵ ਲੈਣ ਦਾ ਮੌਕਾ ਮਿਲੇਗਾ। ਜੋ ਲੰਬੀ ਛੁੱਟੀ ਜਾਂ ਵੀਕੇਂਡ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਦੇ ਲਈ ਇਹ ਚੰਗਾ ਮੌਕਾ ਹੈ।