ਸਿਰਫ 29 ਫੀਸਦੀ ਭਾਰਤੀ ਔਰਤਾਂ ਵਰਤਦੀਆਂ ਹਨ ਇੰਟਰਨੈੱਟ

0
438

ਨਵੀਂ ਦਿੱਲੀ: ਭਾਰਤ ਵਿੱਚ ਇੰਟਰਨੈਟ ਇਸਤੇਮਾਲ ਕਰਨ ਦੇ ਖੇਤਰ ਵਿੱਚ ਮਰਦਾਂ ਦਾ ਦਬਦਬਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਭਾਰਤ ਵਿੱਚ ਸਿਰਫ 29 ਫੀਸਦੀ ਔਰਤਾਂ ਹੀ ਇੰਟਰਨੈੱਟ ਦਾ ਇਸਤੇਮਾਲ ਕਰਦੀਆਂ ਹਨ।

ਯੂਨੀਸੇਫ ਵੱਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੂਚਨਾ ਤੇ ਸੰਚਾਰ ਤਕਨੀਕ ਦਾ ਇਸਤੇਮਾਲ ਕਰਨ ਵਿੱਚ ਪੇਂਡੂ ਇਲਾਕਿਆਂ ਦੀਆਂ ਕੁੜੀਆਂ ਨੂੰ ਨਾਂਪੱਖੀ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਕਾਰਨ ਉਨ੍ਹਾਂ ਦਾ ਕੁੜੀ ਹੋਣਾ ਹੈ।

ਰਿਪੋਰਟ ਮੁਤਾਬਕ 2017 ਵਿੱਚ ਔਰਤਾਂ ਦੇ ਮੁਕਾਬਲੇ 12 ਫੀਸਦੀ ਮਰਦਾਂ ਨੇ ਇੰਟਰਨੈੱਟ ਦਾ ਇਸਤੇਮਾਲ ਕੀਤਾ। ਭਾਰਤ ਵਿੱਚ ਇੱਕ ਤਿਹਾਈ ਤੋਂ ਕੁਝ ਘੱਟ ਔਰਤਾਂ ਹੀ ਇੰਟਰਨੈੱਟ ਵਰਤੀਆਂ ਹਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਔਰਤਾਂ ਨੂੰ ਇੰਟਰਨੈੱਟ ਤੋਂ ਦੂਰ ਰੱਖਣ ਦੇ ਗੰਭੀਰ ਸਿੱਟੇ ਆ ਸਕਦੇ ਹਨ।