ਸਾਵਧਾਨ:ਹਾਂਗਕਾਂਗ ਵੱਲ ਰਿਹਾ ਅੱਜ ਤਕ ਦਾ ਸਭ ਤੋ ਤਕੜਾ ਤੁਫਾਨ

0
1107

ਹਾਂਗਕਾਂਗ(ਪਚਬ): ਹਾਂਗਕਾਂਗ ਵੱਲ ਇਕ ਤੁਫਾਨ ਆ ਰਿਹਾ ਹੈ ਜਿਸ ਨੂੰ ਸੁਪਰ ਤੁਫਾਨ ਕਿਹਾ ਜਾ ਰਿਹਾ ਹੈ। ਇਸ ਤੁਫਾਨ 15-16 ਸਤੰਬਰ ਨੂੰ ਹਾਂਗਕਾਂਗ ਦੇ ਨੇੜੈ ਤੋ ਲੰਘਣ ਦੀ ਸਭਵਾਨਾ ਹੈ। ਮੋਸਮ ਵਿਭਾਗ ਅਨੁਸਾਰ ਅਜੇ ਇਸ ਦਾ ਹਾਂਗਕਾਂਗ ਦੇ ਸਿੱਧਾ ਟਕਰਾਉਣ ਬਾਰੇ ਕੁਝ ਨਹੀ ਕਿਹਾ ਜਾ ਸਕਦਾ ਕਿਉ ਜੋ ਇਹ ਅਜੇ ਦੂਰ ਹੈ। ਮੋਸਮ ਵਿਭਾਗ ਅਨੁਸਾਰ ਇਸ ਤੁਫਾਨ ਦੀ ਸਪੀਡ 200 ਕਿਲੋਮੀਟਰ ਤੋ ਵੀ ਜਿਆਦਾ ਹੈ ਅਤੇ ਹਾਂਗਕਾਂਗ ਵਿਚ ਆਏ ਤੁਫਾਨਾ ਤੋ ਇਹ ਸਭ ਤੋ ਸਕਤੀਸਾਲੀ ਦੱਸਿਆ ਜਾ ਰਿਹਾ ਹੈ। ਰਿਕਾਰਡ ਦਸਦਾ ਹੈ ਕਿ ਪਹਿਲੀ ਸਤੰਬਰ 1962 ਨੂੰ ਇਕ ਭਾਰੀ ਤੁਫਾਨ ਆਇਆ ਸੀ ਜਿਸ ਕਾਰਨ 130 ਮੌਤਾਂ ਹੋ ਗਈਆ ਸਨ ਤੇ ਕਰੀਬ 72 ਹਜ਼ਾਰ ਲੋਕੀ ਬੇਘਰ ਹੋ ਗਏ ਸਨ।