ਸਾਈਬਰ ਠੱਗਾਂ ਤੋਂ ਚੌਕਸ ਰਹਿਣ ਦੀ ਲੋੜ : ਆਨਲਾਈਨ ਸ਼ੌਪਿੰਗ

0
331

ਅੱਜ-ਕੱਲ੍ਹ ਆਨਲਾਈਨ ਸ਼ਾਪਿੰਗ ਜਾਂ ਟੀਵੀ ਚੈਨਲਾਂ ਰਾਹੀਂ ਹੋਮ ਸ਼ੌਪਿੰਗ ਦਾ ਰੁਝਾਨ ਵਧ ਗਿਆ ਹੈ। ਜਿਹੜੇ ਲੋਕ ਇੰਟਰਨੈੱਟ ਨਹੀਂ ਵਰਤਦੇ, ਉਨ੍ਹਾਂ ਲਈ ਟੀਵੀ ਦੀ ਸਕਰੀਨ ’ਤੇ ਫਲੈਸ਼ ਹੋ ਰਹੇ   ਫੋਨ ਨੰਬਰ ’ਤੇ ਸੰਪਰਕ ਕਰ ਕੇ ਆਰਡਰ  ਦੇਣਾ ਸੌਖਾ ਹੈ। ਅਜਿਹੇ ਲੋਕ ਬਹੁਤੀ   ਵਾਰ ਲਾਟਰੀ ਦੇ ਝਾਂਸੇ ਵਿੱਚ ਚੂਨਾ ਲਵਾ ਲੈਂਦੇ ਹਨ।
ਆਨਲਾਈਨ ਲਾਟਰੀਆਂ ਬਾਰੇ ਮੋਬਾਈਲ ਫੋਨਾਂ ਉਤੇ ਵਾਰ ਵਾਰ ਆਉਂਦੇ ਸੁਨੇਹੇ ਨਿਰੀ ਠੱਗੀ ਹੁੰਦੇ ਹਨ। ਇਹ ਸਾਈਬਰ ਠੱਗ ਲਾਟਰੀ ਦਾ ਝਾਂਸਾ ਦੇ ਕੇ ਕੁਝ ਰਕਮ ਟੈਕਸ ਜਾਂ ਜੀਐੱਸਟੀ ਵਜੋਂ ਖਾਤੇ ਵਿੱਚ ਪਾਉਣ ਲਈ ਕਹਿੰਦੇ ਹਨ ਤੇ ਰਕਮ ਮਿਲਣ ’ਤੇ ਫੋਨ ਨੰਬਰ ਬੰਦ ਕਰ ਲੈਂਦੇ ਹਨ ਤੇ ਅਗਲੀ ਸਾਮੀ ਨੂੰ ਫਸਾਉਣ ਵਿੱਚ ਜੁਟ ਜਾਂਦੇ ਹਨ। ਮੇਰੇ ਆਪਣੇ ਪਰਿਵਾਰਕ ਮੈਂਬਰ ਵੱਲੋਂ ਇਕ ਹੋਮ ਸ਼ੌਪ ਚੈਨਲ ’ਤੇ ਸਾਮਾਨ ਖ਼ਰੀਦਣ ਦਾ ਆਰਡਰ ਦੇਣ ਤੋਂ ਬਾਅਦ ਲਾਟਰੀ ਦੇ ਫੋਨ ਆਉਣੇ ਸ਼ੁਰੂ ਹੋ ਗਏ। ਇਸ ਬਾਬਤ ਮੈਨੂੰ ਫੋਨ ਆਇਆ ਤੇ ਇਕ ਵਿਅਕਤੀ ਨੇ ਆਪਣੇ ਆਪ ਨੂੰ ਹੋਮ ਸ਼ੌਪ ਡਾਟਾ ਵਿੰਡ ਦਾ ਮੈਨੇਜਰ ਦੱਸ ਕੇ ਕਿਹਾ, ‘‘ਤੁਹਾਡੀ ਲਾਟਰੀ ਨਿਕਲੀ ਹੈ। ਦੱਸੋ 14 ਲੱਖ ਦੀ ਨਗ਼ਦੀ ਲੈਣੀ ਹੈ ਜਾਂ ਮਹਿੰਦਰਾ ਗੱਡੀ।’’ ਮੈਂ ਮਾਮਲੇ ਦੀ ਡੂੰਘਾਈ ਤੱਕ ਜਾਣਾ ਚਾਹੁੰਦਾ ਸੀ। ਮੈਨੂੰ ਫੇਰ ਫੋਨ ਆਇਆ ਤੇ ਉਨ੍ਹਾਂ ਨੇ ਵਟਸਐਪ ਨੰਬਰ ਮੰਗਿਆ। ਕਰੀਬ ਦੋ ਮਿੰਟ ਬਾਅਦ ਉਨ੍ਹਾਂ ਨੇ ਵਟਸਐਪ ਰਾਹੀਂ ਮਹਿੰਦਰਾ ਗੱਡੀ ਦੀ ਤਸਵੀਰ ਤੇ ਵਿਨਰ ਸਰਟੀਫਿਕੇਟ ਭੇਜਿਆ। ਇੰਨੇ ਨੂੰ ਫੇਰ ਵਟਸਐਪ ਸੰਦੇਸ਼ ਆਇਆ ਕਿ ਛੇਤੀ ਹੀ ਨੇੜਲੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖ਼ਾ  ਵਿੱਚ ਜਾ ਕੇ ਲਾਟਰੀ ਦੀ ਰਕਮ ਦਾ ਇਕ ਫ਼ੀਸਦੀ (ਜੀਐੱਸਟੀ) ਜਮ੍ਹਾਂ ਕਰਵਾ ਦਿਓ ਤਾਂ ਜੋ ਤੁਰੰਤ ਤੁਹਾਨੂੰ ਚੈੱਕ ਭੇਜਿਆ ਜਾ ਸਕੇ। ਉਨ੍ਹਾਂ ਆਪਣਾ ਖਾਤਾ ਨੰਬਰ ਵੀ ਭੇਜ ਦਿੱਤਾ। ਇਸ ਮਗਰੋਂ ਅਸੀਂ ਹੋਮ ਸ਼ੌਪ ਵਾਲੇ ਨੰਬਰ ਉਤੇ ਦੁਬਾਰਾ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੱਕੀ ਵਿਨਰ ਵਾਲੀ  ਕੋਈ ਸਕੀਮ ਨਹੀਂ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦਾ ਨਾਂ ਤੇ ਹੋਰ ਨਿੱਜੀ ਜਾਣਕਾਰੀ ਲਾਟਰੀ ਵਾਲਿਆਂ ਕੋਲ ਕਿਵੇਂ ਪਹੁੰਚ ਗਈ ਤਾਂ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ।

ਇਸ ਮਗਰੋਂ ਮੈਂ ਲਾਟਰੀ ਵਾਲਿਆਂ ਵੱਲੋਂ ਭੇਜੇ ਪੀਐੱਨਬੀ ਦੇ ਖਾਤੇ ਦੀ ਜਾਂਚ ਵਿੱਚ ਮਦਦ ਲਈ ਆਪਣੇ ਦੋਸਤ ਕੋਲ ਗਿਆ ਤੇ ਉਸ ਨੂੰ ਸਾਰੀ ਕਹਾਣੀ ਦੱਸੀ। ਅਸੀਂ ਉਸ ਦੇ ਪੀਐੱਨਬੀ ਦੀ ਸ਼ਾਖ਼ਾ ਵਿੱਚ ਕੰਮ ਕਰਦੇ ਦੋਸਤ ਨੂੰ ਫੋਨ ਰਾਹੀਂ ਖਾਤਾ ਨੰਬਰ ਨੋਟ ਕਰਾਇਆ। ਉਨ੍ਹਾਂ ਖਾਤਾਧਾਰਕ ਦਾ ਨਾਂ ਦੱਸਦਿਆਂ ਕਿਹਾ ਕਿ ਇਹ ਵਾਰਾਨਸੀ ਦੇ ਇੱਕ ਬੈਂਕ ਦਾ ਖਾਤਾ ਹੈ। ਉਨ੍ਹਾਂ ਦੱਸਿਆ ਕਿ ਖਾਤੇ ਵਿੱਚ 5 ਤੋਂ 15 ਹਜ਼ਾਰ ਤੱਕ ਦੀ ਰਾਸ਼ੀ ਜਮ੍ਹਾਂ ਕਰਵਾਈ ਜਾਂਦੀ ਹੈ ਤੇ ਓਵੇਂ ਹੀ ਉਸ ਨੂੰ ਕਢਵਾ ਲਿਆ ਜਾਂਦਾ ਹੈ। ਮੇਰੇ ਫੋਨ ’ਤੇ ਲਾਟਰੀ ਵਾਲਿਆਂ ਦੇ ਫੋਨ ਵੱਜਦੇ ਰਹੇ। ਉਹ ਕਹਿਣ ਲੱਗੇ ਕਿ ਤੁਹਾਡਾ ਚੈੱਕ ਕੱਟ ਦਿੱਤਾ ਹੈ ਤੇ ਉਸ ਦੀ ਕਾਪੀ ਵਟਸਐਪ ’ਤੇ ਭੇਜ ਦਿੱਤੀ ਹੈ। ਛੇਤੀ ਹੀ ਇਕ ਫ਼ੀਸਦੀ ਜੀਐੱਸਟੀ ਦੀ ਅਦਾਇਗੀ ਕਰੋ ਤੇ 20 ਮਿੰਟ ਵਿੱਚ ਆਪਣਾ ਖਾਤਾ ਚੈੱਕ ਕਰੋ। ਮੈਂ ਉਸ ਨੂੰ ਕਿਹਾ ਕਿ ਜੇ ਤੁਸੀਂ ਸੱਚੇ ਹੋ ਤਾਂ ਭਾਵੇਂ 50 ਫ਼ੀਸਦੀ ਰਾਸ਼ੀ ਕੱਟ ਕੇ ਬਾਕੀ ਮੈ

ਨੂੰ ਭੇਜ ਦਿਓ। ਮੈਂ ਉਨ੍ਹਾਂ ਨੂੰ ਸ਼ਿਕਾਇਤ ਕਰਨ ਦੀ ਚਿਤਾਵਨੀ ਵੀ ਦਿੱਤੀ, ਪਰ ਉਹ ਆਪਣਾ ਰਾਗ ਅਲਾਪਣੋਂ ਨਾ ਹਟੇ। ਮੈਂ ਇਸ ਬਾਰੇ ਟੀਵੀ ਚੈਨਲ ਨੂੰ ਵੀ ਜਾਣੂ ਕਰਵਾਇਆ ਕਿ ਉਨ੍ਹਾਂ ਦੇ ਟੀਵੀ ਚੈਨਲ ਦਾ ਨਾਂ ਵਰਤ ਕੇ ਕੋਈ ਸਾਈਬਰ ਟੋਲਾ ਗਾਹਕਾਂ  ਨਾਲ ਠੱਗੀ ਮਾਰ ਰਿਹਾ ਹੈ।
ਅਸਲ ਗੱਲ ਇਹ ਹੈ ਕਿ ਟੀਵੀ ਚੈਨਲ ਜਾਂ ਕੋਈ ਹੋਰ, ਕਦਮ ਉਠਾਵੇ ਨਾ

12510545CD _C P KAMBOJ

ਉਠਾਵੇ ਪਰ ਗਾਹਕਾਂ ਨੂੰ  ਸਾਈਬਰ ਠੱਗੀਆਂ ਬਾਰੇ ਜ਼ਰੂਰ ਚੌਕਸ ਹੋਣਾ ਚਾਹੀਦਾ ਹੈ ਤਾਂ ਜੋ ਸਾਡੀ ਖ਼ੂਨ-ਪਸੀਨੇ ਦੀ ਕਮਾਈ ਕਿਸੇ ਹੋਰ ਦੇ ਹੱਥਾਂ ਵਿੱਚ ਨਾ ਜਾਵੇ। ਆਨਲਾਈਨ ਆਰਡਰ ਕਰਨ ਸਮੇਂ ਪਹਿਲਾਂ ਹੀ ਪਤਾ ਕਰ ਲਿਆ ਜਾਵੇ ਕਿ ਲੱਕੀ ਵਿਨਰ ਚੁਣਨ ਜਾਂ ਲਾਟਰੀ ਕੱਢਣ ਦੀ ਕੋਈ ਯੋਜਨਾ ਹੈ ਜਾਂ ਨਹੀਂ?

ਡਾ. ਸੀ ਪੀ ਕੰਬੋਜ ਸੰਪਰਕ:  punjabicomputerpup@gmail.com