ਨਵਾਜ ਸ਼ਰੀਫ ਦੇ ਗਿਰਫਤਾਰੀ ਵਰੰਟ ਜਾਰੀ

0
692

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜਨਾਬ ਨਵਾਜ ਸ਼ਰੀਫ ਦੀਆਂ ਮੁਸਕਲਾਂ ਹੋਰ ਵੱਧ ਗਈਆਂ ਹਨ। ਪਹਿਲਾ ਉਨਾਂ ਨੂੰ ਆਪਣੀ ਕੁਰਸੀ ਛੱਡਣੀ ਪਈ ਤੇ ਹੁਣ ਅਦਾਲਤ ਨੇ ਉਨਾਂ ਨੂੰ ਗਿਰਫਤਾਰ ਕਰਨ ਲਈ ਵਰੰਟ ਜਾਰੀ ਕਰ ਦਿੱਤੇ ਹਨ। ਅਸਲ ਵਿਚ ਉਨਾਂ ਨੂੰ ਅਦਲਾਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਪਰ ਉਹ ਅਦਾਲਤ ਵਿਚ ਪੇਸ਼ ਨਹੀ ਹੋਏ । ਇਸ ਤੋ ਬਾਅਦ ਇਸਲਾਮਾਬਾਦ ਦੀ ਅਦਾਲਤ ਨੇ ਉਨਾਂ ਦੇ ਗਿਰਫਤਾਰੀ ਵਰੰਟ ਜਾਰੀ ਕਰ ਦਿਤੇ। ਉਨਾਂ ਦੇ ਵਕੀਲ ਦੀ ਇਹ ਅਪੀਲ ਵੀ ਅਦਾਲਤ ਨੇ ਖਾਰਜ ਕਰ ਦਿਤੀ ਕਿ ਦੇਸ਼ ਤੋ ਬਾਹਰ ਹੋਣ ਕਾਰਨ ਉਨਾਂ ਨੂੰ ਅਦਾਲਤੀ ਪੇਸ਼ੀ ਤੋ ਛੋਟ ਦਿਤੀ ਜਾਵੇ। ਨਵਾਜ ਸਰੀਫ ਇਸ ਸਮੇ ਲੰਡਨ ਵਿਚ ਹਨ ਜਿਨਾਂ ਉਨਾਂ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ। ਕੁਰਪਸਨ ਵਿਚ ਸਾਮਲ ਹੋਣ ਕਾਰਨ ਉਨਾਂ ਨੂੰ ਇਸੇ ਸਾਲ ਜੁਲਾਈ ਵਿਚ ਅਸਤੀਫਾ ਦੇਣਾ ਪਿਆ ਸੀ। ਅਗਲੀ ਪੇਸ਼ੀ 3 ਨਵੰਬਰ ਦੀ ਤਹਿ ਕੀਤੀ ਗਈ ਹੈ।