ਪਕਿਸਤਾਨੀਆਂ ਤੋ ਵੀ ਘੱਟ ਖੁਸ਼ ਨੇ ਹਾਂਗਕਾਂਗ ਵਾਸੀ

0
643

ਹਾਂਗਕਾਂਗ(ਪਚਬ):- ਹਾਲ ਵਿਚ ਹੀ ਜਾਰੀ ਇਕ ਸਰਵੇ ਰਿਪੋਰਟ ਅਨੁਸਾਰ ਹਾਂਗਕਾਂਗ ਵਾਸੀ ਪਹਿਲਾ ਨਾਲੋ ਘੱਟ ਖੁਸ਼ ਹਨ। ਯੂ ਐਨ ਦੀ ਤਾਜਾ ਰਿਪੋਰਟ ਅਨੁਸਾਰ ਇਸ ਸੂਚੀ ਵਿਚ ਹਾਂਗਕਾਂਗ ਦਾ ਨੰਬਰ 76ਵਾਂ ਹੈ ਜੋ ਕਿ ਪਹਿਲਾਂ ਨਾਲੋ 5 ਦਰਜੇ ਹੇਠਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪਾਕਿਸਤਾਨ ਦਾ ਇਸ ਸੂਚੀ ਵਿਚ 75ਵਾਂ ਨੰਬਰ ਹੈ। ਇਸੇ ਸੂਚੀ ਵਿਚ ਭਾਰਤ ਦੀ ਹਾਲਤ ਬਹੁਤ ਮਾੜੀ ਹੈ ਭਾਵ ਇਸ ਦਾ ਨੰਬਰ 133ਵਾਂ ਹੈ ਜਦ ਕਿ ਚੀਨ 86ਵੇ ਸਥਾਨ ਤੇ ਹੈ।ਇਸੇ ਸੂਚੀ ਅਨੁਸਾਰ ਤਾਈਵਾਨ ਏਸ਼ੀਆਂ ਦਾ ਸਭ ਤੋ ਖੁਸ਼ ਦੇਸ਼ ਦਸਿਆ ਗਿਆ ਹੈ।